ਇੱਕ ਵਾਰ ਦੀ ਗੱਲ ਹੈ ......

ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿਚਦੋ ਭਰਾ ਰਹਿੰਦੇ ਸੀ, ਤਰਾਸਦੀ ਇਹ ਸੀ ਕਿਓਹਨਾ ਦਾ ਸਰੀਰ ਆਪਸ ਵਿਚ ਬਚਪਨ ਤੋ ਹੀ ਜੁੜਿਆ ਹੋਇਆ ਸੀ, ਉਹਨਾ ਵਿਚੋਂ ਇੱਕ ਭਰਾ ਬਹੁਤ ਹੀ ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਸੀ, ਤੇ ਦੂਸਰਾ ਉਸ ਤੋ ਬਿਲਕੁਲ ਉਲਟ ਸੀ ਓਹ ਹਮੇਸ਼ਾ ਰੱਬ ਨੂ ਕੋਸਦਾ ਰਹਿੰਦਾ ਸੀ ! ਚੰਗਾ ਭਰਾ ਹਮੇਸ਼ਾ ਉਸ ਨੂੰ ਕਹਿੰਦਾ ਰਹਿੰਦਾ ਸੀ ਕਿ ਤੂੰ ਰੱਬ ਨੂ ਨਾ ਕੋਸਿਆ ਕਰ ਪਰ ਦੂਸਰਾ ਹਮੇਸ਼ਾ ਉਸਦੀ ਗੱਲ ਨਹੀਂ ਸੁਣਦਾ ਸੀ ਤੇ ਨਾਲ ਹੀ ਉਸ ਨੂ ਕਹਿੰਦਾ ਸੀ ਕੀ ਰੱਬ ਇਸ ਤੋਂ ਵੱਧਹੋਰ ਕੀ ਮਾੜਾ ਕਰ ਲਓ......... ਇਸੇ ਤਰਹ ਸਮਾਂ ਲੰਗਦਾ ਗਿਆ... ਇੱਕ ਦਿਨ ਚੰਗੇ ਵਾਲੇ ਭਰਾ ਦੀ ਮੌਤ ਹੋ ਗਈ ਸਰੀਰ ਜੁੜੇ ਹੋਣ ਕਰਕੇ ਉਸ ਦਾ ਸਸਕਾਰ ਨਹੀਂ ਕਰ ਸਕਦੇ ਸਨ, ਦੋ ਤਿੰਨ ਦਿਨਾ ਤੱਕ ਓਹ ਉਸ ਸਰੀਰ ਨੂ ਲੈ ਕੇ ਚਲਦਾ ਰਿਹਾ ਪਰ ਇਸ ਤੋਂਬਾਅਦ ਉਸ ਸਰੀਰ ਵਿਚੋਂ ਬਦਬੂ ਆਉਣ ਲੱਗ ਪਈ ਉਸ ਨੂੰ ਬੜੀ ਮੁਸ਼ਕਿਲ ਹੋਈ ਪਰ ਓਹ ਕੀ ਕਰ ਸਕਦਾ ਸੀ ਹੁਣ ਲੋਗ ਓਸ ਕੋਲ ਆਉਣਾਵੀ ਪਸੰਦ ਨਹੀਂ ਸਨ ਕਰਦੇ ਉਹ ਆਪਣੇ ਹੀ ਘਰ ਵਿਚ ਬੰਦ ਹੋ ਕੇ ਰਹਿ ਗਿਆ ਕੁਝ ਦਿਨ ਹੋਰ ਲੰਘੇ ਤਾਂ ਉਸ ਮਰੇ ਹੋਏ ਸਰੀਰ ਵਿਚ ਕੀੜੇ ਪੈਣ ਲਗ ਪਏ! ਪਿੰਡ ਵਾਲਿਆਂ ਨੇ ਆਪਸ ਵਿਚ ਸਲਾਹ ਕਿੱਤੀ ਤੇ ਉਸਨੁੰ ਪਿੰਡਤੋ ਬਾਹਰ ਕੱਢ ਦਿੱਤਾ ਗਿਆ, ਪਿੰਡ ਤੋ ਬਾਹਰ ਇੱਕਲੇ ਭੁੱਖਾ ਤੇ ਪਿਆਸਾ ਰੱਬ ਤੋਮੁਆਫੀ ਮੰਗਦਾ ਰਿਹਾ ਤੇ ਇੱਕ ਦਿਨ ਤੜੱਫ਼ ਤੜੱਫ਼ ਕੇ ਉਸਦੀ ਜਾਂਨ ਨਿਕਲ ਗਈ!
ਕਦੀ ਵੀ ਨਾ ਇਹ ਸੋਚੋ ਕੀ ਰੱਬ ਏਸ ਤੋ ਬੁਰਾ ਕੀ ਕਰ ਲਉ, ਕ੍ਯੂੰਕਿ ਰੱਬ ਕੋਲ ਬਹੁਤ ਵੱਡੀਆਂ ਵੱਡੀਆਂ ਸਜ਼ਾਵਾਂ ਹਨ ਦੇਣ ਵਾਸਤੇ ਪਰ ਸਾਡੇ ਵਿਚ ਓਨੀ ਹਿੰਮਤ ਨਹੀਂ ਹੈ ਕੀ ਉਹਨਾ ਨੂ ਖਿੜੇ ਮੱਥੇ ਸਹਿ ਸਕੀਏ :(
 
Top