ਕੁੜੀਆਂ ਚਿੜੀਆਂ !!

JUGGY D

BACK TO BASIC
ਆਖ ਦਿਓ ਸਾਗਰ ਨੂੰ ਹੁਣ ਮਾਰੇ ਨਾ ਹਾਕਾਂ ਨਦੀਆਂ ਨੂੰ
ਰੁਕਣਾ ਮੁਸ਼ਕਿਲ ਹੋ ਜਾਂਦਾ ਹੈ ਪਿਆਰਾਂ ਦੇ ਵਿੱਚ ਵਗੀਆਂ ਨੂੰ।

ਜਾਗ ਪਵੇ ਜੇਕਰ ਸੀਨੇ ਵਿੱਚ ਚਿਣਗ ਕਿਸੇ ਦੇ ਪਿਆਰਾਂ ਦੀ
ਕਿਹੜਾ ਕੱਚਿਆਂ ਉੱਤੇ ਤਰਨੋ ਰੋਕੇ ਝੱਲੀਆਂ ਕੁੜੀਆਂ ਨੂੰ।

ਮਹਿਕਾਂ ਹਾਸੇ ਤੇ ਮੁਸਕਾਨਾਂ ਜੇ ਆਪਣੇ ਘਰ ਚਾਹੁੰਦੇ ਹੋ
ਨਾ ਮਾਰੋ ਕੁੱਖਾਂ ਵਿੱਚ ਲੋਕੋ ਕੁੜੀਆਂ ਕੋਮਲ ਕਲੀਆਂ ਨੂੰ।

ਸੁੱਖ ਦੇਕੇ ਦੁੱਖ ਝੋਲੀ ਪਾਉਣੇ ਇਹ ਇਹਨਾਂ ਦੀ ਫਿਤਰਤ ਹੈ
ਚੰਗੀ ਕਿਸਮਤ ਦੇਈਂ ਰੱਬਾ ਕੁੜੀਆਂ ਕਿਸਮਤ ਪੁੜੀਆਂ ਨੂੰ।

ਦੂਰ ਕਿਤੇ ਰੁੱਸ ਕੇ ਤੁਰ ਗਈਆਂ ਜਾਂ ਜ਼ਹਿਰਾਂ ਪੀ ਮਰ ਗਈਆਂ
ਹਾੜਾ ਲੋਕੋ ਮੋੜ ਲਿਆਵੋ ਦੇਸ਼ ਮੇਰੇ ਦੀਆਂ ਚਿੜੀਆਂ ਨੂੰ।

ਕਰਮ ਧਰਮ ਦੀ ਗੱਲ ਨਾ ਜਾਣੇ ਅਕਲ ਲਤੀਫ਼ ਕਹਾਵੇਂ ਤੂੰ
ਬਿਨ ਨੇਕੀ ਦੇ ਖੂਹ ਵਿੱਚ ਪਾ ਦੇ ਕੁਲ ਜਮਾਤਾਂ ਪੜ੍ਹੀਆਂ ਨੂੰ।

ਗੀਤ ਪੁਜਾਰੀ ਸਾਜ਼ ਸੁਰਾਂ ਦਾ ਸੱਚੇ ਸੁੱਚੇ ਰਾਗਾਂ ਦਾ
ਸਹਿਜ ਸੰਗੀਤ ਪਿਆਰ ਖੁਦਾ ਹੈ ਗੀਤ ਕਹੇ ਇਹ ਦੁਨੀਆਂ ਨੂੰ।



"ਰਾਜ ਔਲਖ ਵਾਲੋ ਪੋਸਟ ਕੀਤੀ ਗਈ "
 
Top