ਗ਼ਜ਼ਲ / ਜੁਦਾਈ

ਜੇ ਡਾਚੀ ਸਹਿਕਦੀ ਸੱਸੀ ਨੂੰ , ਪੁੰਨੂੰ ਥੀਂ ਮਿਲਾ ਦੇਂਦੀ |
ਤਾਂ ਤੱਤੀ ਮਾਣ ਸੱਸੀ ਦਾ, ਉਹ ਮਿੱਟੀ ਵਿਚ ਰੁਲਾ ਦੇਂਦੀ |

ਬਹਾਲੀ ਹੋਈ ਕਿ ਸਾਰਾ ਸਾਉਣ ਹੀ, ਬਰਸਾਤ ਨਾ ਹੋਯੀ |
ਪਤਾ ਕਿ ਆਲ੍ਹਣੇ ਦੇ ਟੋਟਰੂ, ਬਿਜਲੀ ਜਲਾ ਦੇਂਦੀ |

ਮੈਂ ਅਕਸਰ ਵੇਖਿਆ - ਕਿ ਤੇਲ ਹੁੰਦਿਆ ਸੁੰਦਿਆ ਦੀਵੇ |
ਹਵਾ ਕਈ ਵਾਰ ਦਿਲ ਦੀ - ਮੌਜ ਖ਼ਾਤਰ ਹੈ ਬੁਝਾ ਦੇਂਦੀ |

ਭੁਲੇਖਾ ਹੈ ਕਿ ਜ਼ਿੰਦਗੀ - ਪਲ ਦੋ ਪਲ ਲਈ ਘੂਕ ਸੌਂ ਜਾਂਦੀ |
ਜੇ ਪੰਛੀ ਗ਼ਮ ਦਾ ਦਿਲ ਦੀ - ਸੰਘਣੀ ਜੂਹ ਚੋਂ ਉਡਾ ਦੇਂਦੀ |

ਹਕੀਕਤ ਇਸ਼ਕ਼ ਦੀ - ਜੇ ਮਹਿਜ਼ ਹੁੰਦੀ ਖੇਡ ਜਿਸਮਾਂ ਦੀ |
ਤਾਂ ਦੁਨੀਆਂ ਅਜ ਤੀਕਣ, ਨਾਂ ਤੇਰਾ ਮੇਰਾ ਭੁਲਾ ਦੇਂਦੀ |

ਮੈਂ ਬਿਨ ਸੂਲਾਂ ਦੇ ਰਾਹ ਤੇ - ਕੀਹ ਟੁਰਾਂ ਮੈਨੂੰ ਸ਼ਰਮ ਆਉਂਦੀ ਹੈ |
ਮੈਂ ਅੱਖੀਂ ਵੇਖਿਆ - ਕਿ ਹਰ ਕਾਲੀ ਉੜਕ ਦਗਾ ਦੇਂਦੀ |

ਵਸਲ ਦਾ ਸਵਾਦ ਤਾਂ - ਇਕ ਪਲ ਦੋ ਪਲ ਦੀ ਮੌਜ ਤੋਂ ਵਧ ਨਹੀਂ |
ਜੁਦਾਈ ਹਸ਼ਰ ਤੀਕਣ - ਆਦਮੀ ਨੂੰ ਹੈ ਨਸ਼ਾ ਦੇਂਦੀ



shiv kumar btalvi ji
 
Top