ਗੱਲੀਂ ਬਾਤੀਂ!

ਰੌਣੀਆਂ ਦੀ ਖੁਸ਼ਕ ਦਾ ਤਾਂ ਪਤਾ ਹੀ ਨਾਂ ਰਿਹਾ
ਨਾਲੇ ਭੁੱਲਿਆ ਇਹ ਲਗਾਉਣਾ ਨੱਕਾ ਅਧੀ ਰਾਤੀਂ,
ਓਏ ਗਵਾਚਿਆ ਮੜਾਸਾ ਨਾਲੇ ਕੰਡ ਵਾਲਾ ਓਹਲਾ
ਦੱਸ ਕਿਹਨੂੰ ਹੈ ਚਕਾਉਣੀ ਭਰੀ ਵਿੱਚ ਲਾ ਕੇ ਦਾਤੀ,
ਲਫਜ਼ ਵੀ ਪੁਰਾਣੇ ਏਹਦੀ ਸਮਝ ਵੀ ਪੁਰਾਨੀ
ਝੱਟ ਬਾਪੁ ਕੋਲੇ ਬਹਿ ਕੇ ਪਿੱਛੇ ਮਾਰਿਓ ਵੀ ਝਾਤੀ,
ਸੋਚਾਂ ਨਾਂ ਚਲਾਇਓ ਤੁਸੀਂ ਬਲਦਾਂ ਦਾ ਜੋੜਾ
ਨਾਲੇ ਪੁੱਛਿਓ ਕੇ ਦੱਸ ਕੇਹੜੀ-ਕੇਹੜੀ ਖੱਤੀ ਵਾਹਤੀ,
ਸਿੱਖਿਓ ਕਰੀਦੀ ਕਿੱਦਾਂ ਪਧਰ ਜਮੀਨ
ਕਿੱਥੇ ਟਿੱਬਾ ਉੱਚਾ ਸੀ ਤੇ ਕਿੱਥੇ ਮਿੱਟੀ ਪਾਤੀ,
ਖਿਚ-ਖਿਚ ਰੱਸੇ-ਫੱਟੀ-ਡੰਡੇ ਨਾਲ ਵੱਟਾਂ,
ਕਿਸ-ਕਿਸ ਨਾਲ ਪਾ ਔਰੀਆਂ ਸਰੋਂ ਵੀ ਲਗਾਤੀ,
ਖੁਸ਼ ਰਹਿੰਦੀ ਜਵਾਨੀਂ ਕਰ ਕਿੱਤਾ ਉੱਤਮ ਕਿਰਸਾਨੀ
ਸਾਧੇਪਨ ਤੇ ਕਰ ਮਹਿਨਤ ਰੋਟੀ ਮੁਲਖ ਨੂੰ ਖਵਾਤੀ,
ਮਾਰੇ ਖੁਸ਼ਬੋਆਂ ਤੇ ਵਲਾਇਤੀ-ਪੁਣਾ ਦਿਸੇ ਅੱਜ
ਓਹਨਾਂ ਦੇ ਸਿਰਾਂ ਹੀ ਤੈਨੂੰ ਡਿਗਰੀ ਕਰਾਤੀ
ਕੀ ਲੈਣਾ ਜੱਟ ਦੇ ਪੁੱਤ ਹੱਡ-ਭੰਨਣੀ ਕਮਾਈ ਕਰ,
ਆ ਗਿਆ ਕਮਾਉਣਾ ਏਹਨੂੰ ਵੀ ਪੈਸਾ ਗੱਲੀਂ ਬਾਤੀਂ!

Gurjant Singh
 

#m@nn#

The He4rt H4ck3r
very kaimzzzzz :x:x
ਆ ਗਿਆ ਕਮਾਉਣਾ ਏਹਨੂੰ ਵੀ ਪੈਸਾ ਗੱਲੀਂ ਬਾਤੀਂ! :wah
 
Top