ਕੀ ਦੱਸਾਂ, ਤੇਰੇ ਵਾਂਜੋ ਕਿੰਨੇ ਦਰਦ ਹੰਢਾਉਂਨੀ ਆਂ

ਜਾਨ ਬਣਾ ਕੇ ਹਾਣਦਿਆ ਕਿਉਂ ਛੱਡ ਗਿਆ ਕੱਲੀ ਵੇ
ਤੇਰੇ ਪੀੜ ਵਿਛੋੜੇ ਵਾਲੀ ਨਾ ਮੈਥੋਂ ਜਾਂਦੀ ਝੱਲੀ ਵੇ
ਤੈਨੂੰ ਖੋਣ ਪਿਛੋਂ ਤੇਰੀ ਖਾਤਰ ਵੇ ਮੈਂ ਮਰ ਮਰ ਜਿਉਂਦੀ ਹਾਂ
ਕੀ ਦੱਸਾਂ, ਤੇਰੇ ਵਾਂਜੋ ਕਿੰਨੇ ਦਰਦ ਹੰਢਾਉਂਨੀ ਆਂ

jan bna k handia kion chad gea kali ve
tere peer vichroe wali na maitho jandi jhali ve
tenu khon picho teri khatar ve main mar mar jiundi han
ki dassan, tere wajjo kinne dard hadaundi aan

ਜਿੰਦਗੀ ਦੇ ਦਿਨ ਹੋ ਗਏ ਹੁਣ ਤਾਂ ਕਿਸੇ ਤੁਫਾਨ ਜਿਹੇ
ਫੁੱਲ ਜਿਵੇਂ ਮੁਰਝਾਏ ਹੋ ਗਏ ਹਾਂ ਬੇਜ਼ਾਨ ਜਿਹੇ
ਮੈਨੂੰ ਮੁੜ ਕੇ ਫੇਰ ਖਿਲਾ ਜਾ ਤੈਨੂੰ ਤਰਲੇ ਪਾਉਨੀ ਆਂ
ਕੀ ਦੱਸਾਂ, ਤੇਰੇ ਵਾਂਜੋ ਕਿੰਨੇ ਦਰਦ ਹੰਢਾਉਂਨੀ ਆਂ

zindgi de din ho gaye hun tan kise tufaan jihe
phul jive murjhaya ho gaye han bejan jihe
menu mud k phir khilaza tenu tarle pauni aan
ki dassa tere bajo kinne dard hadauni aan

ਮੰਨ ਗਈ ਹਾਂ ਗਲਤੀ ਵੇ ਤੈਨੂੰ ਬਹੁਤ ਸਤਾਇਆ ਮੈਂ
ਪਿਆਰ ਤੇਰੇ ਦਾ ਮੁੱਲ ਵੇ ਸੱਜਣਾ ਕਦੀ ਨਾ ਪਾਇਆ ਮੈਂ
ਤੈਨੂੰ ਖੋਣ ਪਿੱਛੋਂ ਤੇਰੀ ਖਾਤਰ ਵੇ ਮੈਂ ਮਰ ਮਰ ਜਿਉਂਦੀ ਹਾਂ
ਕੀ ਦੱਸਾਂ, ਤੇਰੇ ਵਾਂਜੋ ਕਿੰਨੇ ਦਰਦ ਹੰਢਾਉਂਨੀ ਆਂ

man gai han galti ve tenu bhut sayta main
payar tere da mul v sajna kadi na paya main
tenu khon picho teri khatir ve main mar mar jiundi han
ki dassa tere wajo kinne dard hadauni aan

ਸੱਚਾ ਸੀ ਕੁਲਵਿੰਦਰਾ ਵੇ ਤੇਰਾ ਪਿਆਰ ਵੀ ਸੱਚਾ ਸੀ
ਡੋਬ ਗਿਆ ਮੈਨੂੰ ਤੇਰੇ ਤੇ ਵਿਸਵਾਸ ਜੋ ਕੱਚਾ ਸੀ
ਖੁਆਬਾਂ ਦੇ ਵਿੱਚ ਜਾਗਾਂ ਉੱਡ ਗਈ ਨੀਂਦ ਨਾ ਸਾਉਂਦੀ ਹਾਂ
ਕੀ ਦੱਸਾਂ, ਤੇਰੇ ਵਾਂਜੋ ਕਿੰਨੇ ਦਰਦ ਹੰਢਾਉਂਨੀ ਆਂ

sacha c kulwindra ve tera payar v sacha c
dob gea menu tere te vishvas jo kacha c
khuaban de wich jaga, ud gai neend na saundi han
ki dassa tere wajo kinne dard hadauni aan

agar accha lage to apna comment jarur likhio

thanks
singh kulwinder
 
Top