ਆਉਂਦਾ ਮਾਰਚ ਮਹੀਨਾ ਹਥ ਗੱਤਾ ਫੜ੍ਹ ਕੇ,




ਆਉਂਦਾ ਮਾਰਚ ਮਹੀਨਾ
ਹਥ ਗੱਤਾ ਫੜ੍ਹ ਕੇ,
ਸਕੂਲ ਵੱਲ ਤੁਰ ਪੈਂਦੇ ਸੀ
ਸਾਈਕਲ ਤੇ ਚੜ ਕੇ,

ਗੁਰਦਵਾਰੇ ਟੇਕ ਮਥਾ
ਮਾਂ ਨੇ ਸਮਝਾਉਣਾ,
ਦਹੀਂ ਖਾ ਕੇ ਜਾਹ
ਮੇਰਾ ਪੁੱਤ ਸੋਹਣਾ,

ਖਾਕੀ ਜਿਹੀ ਪੇੰਟ
ਚਿੱਟੀ ਕਮੀਜ਼ ਹੁੰਦੀ ਸੀ,
ਨਾਭੀ ਦਸਤਾਰ ਉੱਤੇ
ਬੇਬੇ ਲਾਈ ਰੀਝ ਹੁੰਦੀ ਸੀ,

ਸਾਰੇ ਰਾਹ ਕਰਦੇ ਸੀ
ਰੱਬ ਰੱਬ ਜੀ,
ਪੇਪਰਾਂ ਦਾ ਲਗਦਾ ਸੀ
ਬੜਾ ਜਬ੍ਹ ਜੀ,

ਮੇਰੇ ਜਿਹੇ ਨਕਲ ਦਾ
ਜੋ ਰਾਹ ਭਾਲਦੇ ,
ਜ਼ਿੰਦਗੀ ਓਹ ਸਾਰੀ
ਦਿਹਾੜੀਆਂ ਚ ਗਾਲਦੇ,

ਰਿਜਲਟ ਵੇਲੇ "ਰਾਏ" ਸੀ
ਹੁੰਦਾ ਮੂੰਹ ਲਮਕਾਇਆ ,
ਪੜ੍ਹਨ ਵਾਲੇ ਆਉਂਦੇ ਸੀ
ਛਾਲਾਂ ਮਾਰਦੇ.............
 
Top