****ਨਸੀਬ****

****ਨਸੀਬ****

ਉਨਾਂ ਹੋ ਗਈ ਏਂ ਦੂਰ ਜਿੰਨੀ ਦਿਲ ਦੇ ਕਰੀਬ ਸੀ
ਸ਼ਿਕਵਾ ਕਿਸਤੇ ਕਰਾਂ ਮਾੜੇ ਮੇਰੇ ਹੀ ਨਸੀਬ ਸੀ

ਹੋਈ ਨਹੀਂ ਤਸੱਲੀ ਤੇਰੀ ਪਿਆਰ ਦੇ ਸਬੂਤਾਂ ਤੋਂ
ਮੈਨੂੰ ਅਜਮਾਉਣ ਦੀ ਵੀ ਤੇਰੀ ਹੀ ਤਰਕੀਬ ਸੀ

ਰਾਤੋ-ਰਾਤ ਵੇਖ ਲਿਆ ਬਦਲਿਆ ਜੋ ਚਿਹਰਾ ਤੇਰਾ
ਸੱਚ ਜਾਣੀਂ ਲੱਗਾ ਮੈਨੂੰ ਬੜਾ ਹੀ ਅਜੀਬ ਸੀ

ਦਿਸੇ ਕੋਈ ਨਾ ਕਿਨਾਰਾ, ਜਿੱਥੋਂ ਤੱਕਾਂ ਮੈਂ ਸਹਾਰਾ
'ਦੀਪ' ਉੱਥੇ ਆ ਕੇ ਡੁੱਬਾ ਜਿੱਥੇ ਮੰਜਿਲ ਕਰੀਬ ਸੀ


 
Top