UNP

ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,

Go Back   UNP > Poetry > Punjabi Poetry

UNP Register

 

 
Old 06-Mar-2012
JobanJit Singh Dhillon
 
Post ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,

ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,
ਨਾ ਗੱਲੀਂ ਬਾਤੀਂ ਟਾਲ ਮੈਨੂੰ
ਕੁਝ ਮੇਰੇ ਦਿਲ ਦੀਆਂ ਸੁਣ ਸੱਜਣਾ
ਤੇ ਕੁਝ ਆਪਣਾ ਦੱਸ ਵੇ ਹਾਲ ਮੈਨੂੰ
ਦਿਲ ਤੇਰੇ ਬਾਰੇ ਸੋਚਦਾ ਏ,
ਬਸ ਤੇਰਾ ਈ ਰਹਿੰਦਾ ਖਿਆਲ ਮੈਨੂੰ
ਤੂੰ ਸ਼ਮਾਂ ਤੇ ਮੈਂ ਪਰਵਾਨਾ ਤੇਰਾ
ਆਪਣੇ ਹੁਸਣ ਦੀ ਅੱਗ ਵਿੱਚ ਬਾਲ ਮੈਨੂੰ
ਇੱਕ ਵਾਰ ਪੀਤਿਆਂ ਫਿਰ ਨਾ ਉਤਰੇ
ਐਸਾ ਨੈਣਾਂ ਚੋਂ ਜਾਮ ਪਿਆਲ ਮੈਨੂੰ
ਰੀਝ ਨਾ ਰਹੇ ਕੁਝ ਹੋਰ ਵੇਖਣੇ ਦੀ,
ਅੱਜ ਐਸਾ ਨਜ਼ਾਰਾ ਵਿਖਾਲ ਮੈਨੂੰ
ਲੈ ਛੱਲਾ ਪਾ ਲੈ ਮੇਰਾ ਨੀ
ਤੇ ਦੇ ਜਾ ਅਪਣਾ ਰੁਮਾਲ ਮੈਨੂੰ
ਅਸਾਂ ਤਾਂ ਹਰ ਸਾਹ ਤੇਰੇ ਨਾਂ ਲਾਇਆ
ਮਨਦੀਪ ਲੈ ਚਲ ਆਪਣੇ ਨਾਲ ਮੈਨੂੰ

ਮਨਦੀਪ ਤੂਰ 
Old 06-Mar-2012
~Kamaldeep Kaur~
 
Re: ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,

very nice...

 
Old 07-Mar-2012
#m@nn#
 
Re: ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,

nice...

 
Old 07-Mar-2012
ranroc
 
Re: ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,

well done !!!!!!!!!!!!!!

 
Old 07-Mar-2012
MG
 
Re: ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,

nyc........

Post New Thread  Reply

« ਦਿਲ ਦਾ ਸੀ ਟੁਕੜਾ ਜਿਸਨੂ ਬਣਾਇਆ | ਮੇਰੇ ਗੀਤ ਹਵਾਵਾਂ ਚ' ਗੂੰਜਣਗੇ, »
X
Quick Register
User Name:
Email:
Human Verification


UNP