ਛੱਡ ਵੇ ਦਿਲਾ////

Yaar Punjabi

Prime VIP
ਅਜੇ ਉਮਰ ਨਿਆਣੀ ਨਾ ਇਹ ਏ ਦੁਨੀਆ ਜਾਣੀ
ਅਜੇ ਨਾ ਕੋਈ ਦੁਸਮਣ ਦਿਸਦਾ ਨਾ ਕੋਈ ਹਾਣੀ,
ਚੱਕਿਆ ਨਾ ਲੋਕਾ ਦੇ ਚਿਹਰੇ ਤੋ ਨਕਾਬ ਅਜੇ
"ਮੈ ਹਾ ਕੋਣ"ਮਿਲਿਆ ਨਾ ਇਹਦਾ ਜਵਾਬ ਅਜੇ
ਆਪਣੇ ਗੁਣਾ ਤੇ ਗੁਨਾਹਾ ਦਾ ਕੀਤਾ ਨਾ ਹਿਸਾਬ ਅਜੇ,
ਲੋਕੀ ਮੰਜਿਲ ਤੇ ਪਹੁੰਚਣ ਲਈ ਗਲਤ ਰਸਤੇ ਅਪਣਾਉਦੇ ਨੇ
ਕਈ ਤਾ ਪਹੁੰਚ ਜਾਦੇ ਪਰ ਕਈ ਸਾਰੀ ਉਮਰ ਪਛਤਾਉਦੇ ਨੇ
ਜਿਹਦੀ ਮੰਜਿਲ ਤੱਕ ਪਹੁੰਚਣ ਦੀ ਪੂਰੀ ਆਸ ਨਹੀ
ਲੋਕਾ ਵਾਗੂੰ ਆਪਾ ਕਿਉ ਐਸੀ ਪੋੜੀ ਚੜੀਏ

ਛੱਡ ਵੇ ਦਿਲਾ ਆਪਾ ਕਿਉ ਕਿਸੇ ਦੀ ਰੀਸ ਕਰੀਏ
ਚੰਗੇ ਵਕਤ ਤਾ ਹਰ ਕੋਈ ਖੜਦਾ
ਚੱਲ ਆਪਾ ਬੁਰੇ ਵਕਤ ਖੜੀਏ
ਛੱਡ ਵੇ ਦਿਲਾ ਆਪਾ ਕਿਉ ਕਿਸੇ ਦੀ ਰੀਸ ਕਰੀਏ

ਗੱਭਰੂ ਕਰਨ ਨਸੇ ,ਕੈਸੇ ਜਾਲ ਚ ਫਸੇ
ਖੋਰੇ ਕਿਹੜੇ ਦੁੱਖਾ ਨੇ ਮਾਰ ਲਏ ਹੁਣ ਨਾ ਇਹ ਦਿਲੋ ਹਸੇ,
ਤਿੰਨ ਚੀਜਾ ਕਰਨ ਸਦਾ ਜਵਾਨੀ ਦਾ ਨੁਕਸਾਨ
ਪਹਿਲਾ ਹੁਸਨ ਤੇ ਦੂਜਾ ਯਾਰ ਬੇਈਮਾਨ
ਤੀਜਾ ਇਸਕ ਚੰਦਰਾ ਤਾ ਕੱਢ ਲੈਦਾ ਜਾਨ,
ਦੁਨੀਆ ਚ ਪਹਿਲਾ ਕਿਹੜਾ ਦੁੱਖ ਘੱਟ ਨੇ ਜੋ ਹੋਰ ਲਏ ਸਹੇੜ ਨੇ
ਅੱਲੜ ਉਮਰੇ ਕਰ ਨਸੇ ਕੈਸੇ ਰੋਗ ਲਏ ਛੇੜ ਨੇ,
ਮੁਸੀਬਤਾ ਹੀ ਨੇ ਜੋ ਅੱਗੇ ਵੱਧਣ ਦਾ ਹੋਸਲਾ ਦਿੰਦੀਆ ਨੇ
ਫਿਰ ਆਪਾ ਕਿਉ ਹੋਰਾ ਵਾਗੂੰ ਪੈ ਕਮਜੋਰ ਬੋਤਲ ਫੜੀਏ

ਛੱਡ ਵੇ ਦਿਲਾ ਆਪਾ ਕਿਉ ਕਿਸੇ ਦੀ ਰੀਸ ਕਰੀਏ
ਚੰਗੇ ਵਕਤ ਤਾ ਹਰ ਕੋਈ ਖੜਦਾ
ਚੱਲ ਆਪਾ ਬੁਰੇ ਵਕਤ ਖੜੀਏ
ਛੱਡ ਵੇ ਦਿਲਾ ਆਪਾ ਕਿਉ ਕਿਸੇ ਦੀ ਰੀਸ ਕਰੀਏ
__________________
 
Top