ਕਿਸ ਤਰਾਂ ਮੈਂ ਜੀਆਂ ਇਹ ਗੱਲ ਸਮਝਾਉਣ ਲਈ ਆ,

ਕਿਸ ਤਰਾਂ ਮੈਂ ਜੀਆਂ ਇਹ ਗੱਲ ਸਮਝਾਉਣ ਲਈ ਆ,
ਆ ਤਾਂ ਜਾ ਕੁਛ ਦੇਰ ਬਾਅਦ ਵਾਪਸ ਚਲੇ ਜਾਣ ਲਈ ਆ....

ਤੂੰ ਜਿਹੜੀ ਵੀ ਗੱਲ ਕੀਤੀ ਚੰਗੀ ਮੰਦੀ ਮੰਨਿਆ ਹਾਂ ਮੈਂ,
ਜਿਹੜੀ ਗੈਰ ਮੁਮਕਿਨ ਗੱਲ ਹੈ ਉਹ ਵੀ ਮੈਥੋਂ ਮਨਵਾਉਣ ਲਈ ਆ....

ਦਾਣੇ ਦਾਣੇ ਤੇ ਲਿਖਿਆ ਹੈ ਖਾਣ ਵਾਲੇ ਦਾ ਨਾਮ,
ਮੇਰਾ ਦਿਲ ਦਾਣਾ ਹੈ ਅਪਣਾ ਨਾਮ ਲਿਖਵਾਉਣ ਲਈ ਆ....

ਜਿਸ ਤਰਾਂ ਸ਼ਰਮਾ ਕੇ ਪਹਿਲੀ ਬਾਰ ਤੂੰ ਮਿਲੀ ਸੀ,
ਫੇਰ ਉਸੇ ਅੰਦਾਜ਼ ਚ ਇੱਕ ਵਾਰ ਸ਼ਰਮਾਉਣ ਲਈ ਆ....

ਮੈਂ ਗਲਤ ਹਾਂ ਹਰ ਜਗਾ ਤੂੰ ਹੀ ਕਿਹਾ ਹੈ ਹਰ ਜਗਾ,
ਕਿਸ ਕਿਸ ਜਗਾ ਮੈਂ ਗਲਤ ਹਾਂ ਇਹ ਗੱਲ ਸਮਝਾਉਣ ਲਈ ਆ
 
Top