ਚੜ੍ਹ ਜਾਣਾ ਵੀ-ਸੌ-ਬਾਰਾਂ

‎2011..-6..-5..-4..-3..-2..-1..+1(2012)......*********
ਕੋਈ ਕਹਿੰਦਾ ਸਮਾਂ ਬੱਸ ਥੋੜ੍ਹਾ ਰਹਿ ਗਿਆ
ਕੋਈ ਆਖੇ ਅਫਵਾਹਾਂ ਦਾ ਏ ਝੋਰਾ ਪੈ ਗਿਆ
ਸੋਚੀਏ ਜੇ ਗੱਲ ਦੋਨੇਂ ਪਾਸੇ ਹੀ ਡਰ ਦੀ
ਲਵੇ ਕੋਈ ਹੌਂਸਲਾ ਤੇ ਕਿਸੇ ਨੂੰ ਲੜਦੀ
ਡਰ ਹੈ ਨਤੀਜਾ ਸਾਰੇ ਕੀਤੇ ਪਾਪਾਂ ਦਾ
ਧਰਤੀ ਤੇ ਕੁਦਰਤ ਤੋਂ ਮਿਲੇ ਸ਼ਰਾਪਾਂ ਦਾ
ਖੌਫ਼ ਓਹਦਾ ਮੁੱਕਿਆ ਅਸਾਡੇ ਮੰਨ ਵਿੱਚੋਂ
ਰਾਮ ਆਉਣਾ ਰੁਕਿਆ ਅਸਾਡੇ ਤੰਨ ਵਿੱਚੋਂ
ਜੇ ਹੋ ਚਾਉਂਦੇ ਐਸੀ ਕਦੇ ਲਹਿਰ ਨਾਂ ਆਵੇ
ਹੋ ਕੇ ਕਾਇਨਾਤ ਦੁਖੀ ਕਹਿਰ ਨਾਂ ਢਾਵੇ
ਫਿਰ ਸੰਭਲੋ ਸੰਭਲ ਕੇ ਸੰਭਾਲੋ ਸਭ ਨੂੰ
ਕਰੋ ਅਰਦਾਸਾਂ ਸੱਚੇ ਸਾਈਂ-ਰੱਬ ਨੂੰ
ਕਰ ਚਮਤਕਾਰ ਐਸਾ ਕਿ ਖਿਲਾਰਾ ਹੀ ਮੁਕਾਦੇ
ਸ੍ਰਿਸ਼ਟੀ ਸਾਰੀ ਸਹੀ ਪਹਿਲਾਂ ਵਾਂਗ ਹੀ ਬਣਾਦੇ

Gurjant Singh
 
Top