ਆਸ.......

ਅੱਜ ਫੇਰ ਤੁਰਿਆ ਆ ਘਰ ਤੋਂ ਇਕ ਆਸ ਲੈ ਕੇ
ਉਸ ਬੁੱਢੀ ਮਾਂ ਦੀਆ ਦੁਆਵਾ ਦੀ ਧਰਵਾਸ ਲੈ ਕੇ
ਖੋਹ ਕੇ ਲਿਆਵਾਗਾਂ ਕੁਝ ਖੁਸ਼ੀਆ ਦੇ ਪਲ ਏਸ ਬੇਰਹਮ ਦੁਨੀਆ ਕੋਲੋ
ਦਿਲ ਵਿਚ ਤੁਰਿਆ ਹਾਂ ਕੁਝ ਸੱਖਣੇ ਜਿਹੇ ਚਾਅ ਲੈ ਕੇ
ਕਤਲ ਕਰਨ ਚੱਲਿਆ ਆ ਮੈਂ ਇਹਨਾ ਦੁੱਖਾ ਦੇ ਸੋਦਾਗਰਾ ਦਾ
ਅੱਜ ਫੇਰ ਤੁਰਿਆ ਹਾਂ ਨਾਲ ਇਕ ਝੂਠੀ ਜੇਹੀ ਅਫਵਾਹ ਲੈ ਕੇ
ਚੱਲਿਆ ਹਾਂ ਲੱਭਣ ਕੁੱਝ ਨਵੀਆ ਰਾਹਾ ਤੇ ਮੰਜਿਲਾ ਨੂੰ
ਪੱਲੇ ਬੰਨ ਕੁੱਝ ਮੋਏ ਹੋਏ ਸੁਪਣਿਆ ਦੇ ਧੁਖਦੇ ਸ਼ਿਵੇ ਚੋ ਸਵਾਹ ਲੈ ਕੇ
ਕਿੱਥੇ ਹੈ ਮੰਜਿਲ ਕਿੰਨਾ ਹੈ ਫਾਸਲਾ ਹਾਲੇ ਕੁਝ ਪਤਾ ਨਹੀ
ਪਰ ਜਿਥੋਂ ਵੀ ਲੰਘਾਗਾ ਹਲੂਣ ਜਾਂਵਾਗਾ ਸਭ ਦੀਆ ਯਾਦਾ ਦੇ ਬਿਰਖ
ਤੁਰਾਗਾਂ ਨਾਲ ਹੁਣ ਐਸੀ ਇਕ ਹਵਾ ਲੈ ਕੇ
ਮੈਨੂੰ ਹੈ ਯਕੀਨ ਆਪਣੇ ਤੇ ਨਾਲ ਭਰੋਸਾ ਵੀ ਏ ਉਸ ਸੱਚੇ ਰੱਬ ਤੇ
ਕਿ ਮੁੜਾਗਾਂ ਫੇਰ ਇਕ ਦਿਨ ਇਸ ਦੁੱਖਾ ਦੇ ਮਾਰੁਥਲ ਵਿਚ ਖੁਸ਼ੀਆ ਦੀ ਫਿਜਾ ਲੈ ਕੇ
ਆਪਣੇ ਮਨਾਂ ਵਿਚ ਰੱਖਿਊ ਆਸਾਂ ਦੇ ਦੀਵੇ ਬਲਦੇ
ਇਸ ਨਾਉਮੀਦੀ ਦੁਨੀਆ ਵਿਚ ਪਰਤਾਗਾਂ ਉਮੀਦਾ ਦਾ ਜਲੋਅ ਲੈ ਕੇ
ਇਸ ਢਲਦੇ ਹੋਏ ਸੂਰਜ ਦੀ ਤਪਸ ਨੂੰ ਸੋਚਾਂ ਚ' ਵਸਾ ਰੱਖਿਉ
ਪਰਤਾਗਾਂ ਕਿਸੇ ਹੋਰ ਯਾਦਾਂ ਦੀ ਅਗਨ ਵਿਚ ਮੱਘਦੇ ਹੋਏ ਸੂਰਜ ਦਾ ਪਤਾ ਲੈ ਕੇ
 
Top