ਇਸ਼ਕ ਭਾਵੇਂ ਰੋਗ ਹੈ ਪਰ ਹੈ ਮਜ਼ੇ ਵਾਲਾ ਤਾਂ ਇਹ,

ਆਪਣਾ ਸਭ ਕੁਝ ਹੀ ਦੇਵੇ ਵਾਰ ਮੇਰੇ ਦੋਸਤੋ,
ਅੱਜ ਕੱਲ ਕਿੱਥੇ ਮਿਲੇ ਉਹ ਯਾਰ ਮੇਰੇ ਦੋਸਤੋ,
ਇਸ਼ਕ ਭਾਵੇਂ ਰੋਗ ਹੈ ਪਰ ਹੈ ਮਜ਼ੇ ਵਾਲਾ ਤਾਂ ਇਹ,
ਰਹਿਣ ਦੇਵੋ ਮੈਨੂੰ ਤਾਂ ਬੀਮਾਰ ਮੇਰੇ ਦੋਸਤੋ,
ਇਹ ਨਾਂ ਹੋਵੇ ਕਿ ਮੈਂ ਜਿਉਂਦਾ ਹੀ ਮਰ ਜਾਂਵਾ ਇੱਕ ਦਿਨ,
ਇਸ ਤਰਾਂ ਦਾ ਨਾਂ ਕਰੋ ਹੁਣ ਪਿਆਰ ਮੇਰੇ ਦੋਸਤੋ,
ਹਰ ਕਲੀ ਜਦ ਕੰਡਿਆਂ ਵਾਂਗੂੰ ਚੁਭਣ ਸੀ ਲਗ ਪਈ,
ਲੈ ਲਏ ਬੁੱਕਲ ਅਸੀਂ ਫਿਰ ਖਾਰ ਮੇਰੇ ਦੋਸਤੋ,
ਕੱਚਿਆਂ ਤੇ ਪੱਕਿਆਂ ਵਿਚ ਫਰਕ ਨਾਂ ਸਾਨੂੰ ਦਿਸੇ,
ਜਦ ਅਸੀਂ ਜਾਣਾ ਨਹੀਂ ਹੈ ਪਾਰ ਮੇਰੇ ਦੋਸਤੋ,
ਮਹਿਕ ਦੀ ਜੇ ਇਕ ਘੜੀ ਹੋਣੀ ਨਹੀਂ ਸਾਨੂੰ ਨਸੀਬ,
ਚੁੱਕਿਆ ਫੁੱਲਾਂ ਦਾ ਕਿਉਂ ਫਿਰ ਭਾਰ ਮੇਰੇ ਦੋਸਤੋ,
ਪੌਣ ਠੰਡੀ ਆ ਕੇ ਅਕਸਰ ਅੱਗ ਹੈ ਲਾ ਜਾਂਵਦੀ,
ਸੌਆਂ ਵਾਰੀ ਸੇਕ ਜਾਏ ਠਾਰ ਮੇਰੇ ਦੋਸਤੋ.....j@$$
 
Top