ਚੁੱਪ ....

ਖ*ੌਰੇ ਕਿਓਂ ਸਵੇਰਾ ਚੁੱਪ
ਰਾਤ ਪਈ ਤਾਂ ਨ੍ਹੇਰਾ ਚੁੱਪ

ਮਨ ਦੀ ਲੁਤਰੋ ਫੜੀ ਨਾ ਜਾਵੇ
ਕਹਿੰਦੇ ਰਹੇ ਬਥੇਰਾ ਚੁੱਪ

ਇਹ ਜ਼ਮਾਨਾ ਕਿਥੋਂ ਆਇਆ
ਅਜਗਰ ਵਰਗਾ ਜੇਰਾ ਚੁੱਪ

ਹੁੰਦਾ ਕਤਲ* ਦੇਖ ਨਾ ਬੋਲੇ
ਕਾਹਤੋਂ ਚਾਰ ਚੁਫੇਰਾ ਚੁੱਪ

ਸ*ਰੇਆਮ ਗਰੀਬ ਦੀ ਲੁੱਟ
ਤੇ ਅਕਲਾਂ ਦਾ ਘੇਰਾ ਚੁੱਪ

ਕਾਹਦਾ ਪੁੱਤ ਪ੍ਦੇਸ ਗਿਆ
ਸੁੰਨਾ ਪਿਆ ਬਨੇਰਾ ਚੁੱਪ

ਬੋਲ*ਿਆਂ ਦੀ ਨਗਰੀ ਦੇ ਵਿੱਚ
ਬੋਲਣ ਨਾਲੋਂ ਚੰਗੇਰਾ ਚੁੱਪ

ਸੱਟ ਮੇਰੀ ਤੇ ਧੜਕੇ ਨਾ
ਕਿਓਂ ਅੱਜ ਦਿਲ ਤੇਰਾ ਚੁੱਪ

ਸ*ਾਇਦ ਪੱਥਰ ਹੋ ਗਿਆ
ਹੁਣ ਤਾਂ ਹੰਝੂ ਮੇਰਾ ਚੁੱਪ


unknwn writer
 
Top