ਅੱਤਵਾਦ..........ਅੰਮ੍ਰਿਤ ਪਾਲ ਸਿੰਘ

ਕਿਸੇ ਸਰਕਾਰੀ ਮੁਲਾਜ਼ਮ ਦੀ ਦਾਹੜੀ ਤੇ ਬੰਨ੍ਹੀ ਢਾਹਠੀ ਹੇਠ,
ਨਰੜੇ ਵਾਲਾਂ ਵਰਗੇ ਲੋਕ ਜਦ ਬਣਦੇ ਨੇ ਲਹਿਰ,
ਜਾਂ ਜਦੋਂ ਰੁਲਦੀ ਰਹਿੰਦੀ ਏ ਗਰੀਬ ਦੀ ਪੀਲੀ ਕਾਪੀ,
ਸਰਕਾਰੀ ਮੇਜ਼ਾਂ 'ਤੇ ਇੱਕ ਮੋਹਰ ਖੁਣੋਂ,
ਜਾਂ ਜਦੋਂ ਅੱਕ ਜਾਂਦੇ ਨੇ ਨੌਜਵਾਨ ,ਮੁਜ਼ਾਹਰਿਆ ਵਿੱਚ,
ਹਾਕੀਆਂ ਨਾਲ ਹੰਝੂ ਗੈਸ ਦੇ ਗੋਲੇ ਮੋੜ ਮੋੜ ਕੇ,
ਓਦੋਂ ਬੀਜਿਆ ਜਾਂਦਾ ਏ ਅੱਤਵਾਦ ਦਾ ਬੀਜ..........

ਜਾਂ ਜਦੋਂ ਰੁਲਦੀ ਏ 'ਅੰਨਦਾਤੇ' ਦੀ ਪੱਗ,
'ਗੋਬਿੰਦਪੁਰੇ' ਜਾਂ 'ਟਰਾਈਡੈਂਟ' ਦੇ ਧੱਕੇ ਨਾਲ,
ਜਾਂ ਜਦੋਂ ਵਾਰ-ਵਾਰ ਮਿਲਦੀ ਏ ਕਲੀਨ ਚਿੱਟ,
'84 ਤੇ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ,
ਜਾਂ ਜਦੋਂ ਸਰਕਾਰੀ ਬੂਟ ਮਿੱਧਦੇ ਨੇ, ਕੌਮ ਦਾ ਦਿਲ,
ਟੈਕਾਂ ਤੋਪਾਂ ਦੀ 'ਸ਼ਹਿ' ਲੈਕੇ ,
ਜਾ ਜਦੋਂ ਅਮਨ ਸ਼ਾਤੀ ਦੇ ਨਾਂ ਹੇਠ ਜੰਮੂ ਵੱਲ ਫੌਜੀ ਹਵਸ,
ਦਾ ਸ਼ਿਕਾਰ ਹੁੰਦੀਆਂ ਨੇ 'ਅਜ਼ਾਦ ਭਾਰਤ ਦੀ ਕੁੜੀਆਂ'
ਓਦੋਂ ਜਵਾਨ ਹੁੰਦਾ ਏ ਅੱਤਵਾਦ......

ਜਦੋਂ ਸਰਕਾਰੀ ਬਿੱਲੇ ਦਾਹੜੇ ਖੋਲ੍ਹਕੇ ,ਕੇਸਕੀਆਂ ਬੰਨ੍ਹਕੇ,
ਜਾ ਵੜਦੇ ਨੇ ਘਰਾਂ ਵਿੱਚ, ਕਿਸੇ ਸੂਰਮੇ ਦੇ ਨਾਂ ਦੀ ਓਟ ਲੈਕੇ,
ਰੋਟੀ ਪਾਣੀ ਝੁਲਸ ਕੇ ਤੁਰ ਜਾਂਦੇ ਨੇ,
ਪਰ ਪਹਿਲਾਂ ਕੱਖੋਂ ਹੌਲੀਆਂ ਕਰ ਦਿੰਦੇ ਨੇ,
ਭੈਣਾਂ ਨੂੰ ਉਹਨ੍ਹਾਂ ਦੇ ਭਰਾਵਾਂ ਸਾਹਮਣੇ,
ਫਿਰ ਸਵੇਰੇ ਖਾਕੀ ਵਰਦੀ ਵਿੱਚ ਆ ਗਰਜ਼ਦੇ ਨੇ,
ਫਿਰ 'ਸਣੇ ਬੱਚੇ ਘਾਣੀ ਪੀੜਦੇ ਨੇ' ਪਨਾਹ ਦੇਣ ਦੇ ਦੋਸ਼ ਵਿੱਚ,
ਓਦੋਂ ਬਦਨਾਮ ਹੁੰਦਾ ਏ ਅੱਤਵਾਦ...

ਕੀ ਅੱਤਵਾਦ ਦਬਾਉਣ ਦੇ ਨਾਂ ਹੇਠ,
ਹੁੰਦੀ ਅੱਤਵਾਦੀ ਕਾਰਵਾਈ, ਅੱਤਵਾਦ ਨਹੀਂ?
'ਆਪ੍ਰੇਸ਼ਨ ਬਲਿਊ ਸਟਾਰ' ਜਾਂ 'ਗਰੀਨ ਹੰਟ' ਅੱਤਵਾਦ ਨਹੀਂ?
'84, ਗੋਧਰਾ ਜਾਂ ਉੜੀਸਾ ਦੰਗਿਆਂ ਦੀਆਂ ਖਾਮੋਸ਼ ਫਾਇਲਾਂ ਅੱਤਵਾਦ ਨਹੀ?
ਜੇ ਇਸ ਸਭ ਦਾ ਵਿਰੋਧ ਅੱਤਵਾਦ ਹੈ,
ਤਾਂ ਸਾਨੂੰ ਬੇਹੱਦ ਪਸੰਦ ਹੈ ਅੱਤਵਾਦ.......
 
Top