ਰਾਬਤਾ-ਬਲਰਾਜ ਚਾਹਲ

ਔੜ ਜਿਹਾ ਲਗਦਾ
ਜਦ ਕੋਈ ਮਿੱਤਰ ਕਹਿੰਦਾ ਕਿ
ਮੇਰਾ, ਤੇਰੇ ਨਾਲ
ਕੋਈ ਰਾਬਤਾ ਨਹੀਂ ਰਿਹਾ..

ਬਲਕਿ ਸੱਚ
ਤਾਂ ਇਹ ਹੈ ਕਿ,
ਤੂੰ ਅੱਜ ਵੀ
ਮੇਰੇ ਲਈ ਉਹੀ ਏਂ,
ਜੋ ਪੰਜ ਸਾਲ ਪਹਿਲੋਂ ਸੈਂ !

ਮੇਰੀ ਜਿੰਦਗੀ !
ਜਿੰਦਗੀ ਜਿਊਣ ਦਾ ਜ਼ਰੀਆ
ਜਿੰਦਗੀ ਚ ਕਮਾਇਆ
ਸਰਮਾਇਆ..

ਤੇਰੀਆਂ ਯਾਦਾਂ ਤਾਂ
ਹੁਣ ਵੀ ਹਰ ਵੇਲੇ,
ਕੋਰੇ ਕਾਗਜਾਂ ਵਾਂਗ
ਮੇਰੇ ਅੰਗ-ਸੰਗ
ਖਿਲਰੀਆਂ ਰਹਿੰਦੀਆਂ,

ਤੇ ਮੈਂ,
ਖਿਆਲਾਂ ਦੀ
ਕਲਮ ਨਾਲ,
ਚੁਣ-ਚੁਣ ਲਫ਼ਜ
ਮੁਹੱਬਤ ਦੇ ਅਕਸਰ,
ਤੇਰੇ ਨਾਂਮ ਕਰਦਾ ਰਹਿੰਨਾਂ ..

-ਬਲਰਾਜ ਚਾਹਲ
 
Top