ਹੁਣ ਝੂਠੇ ਨੇ ਪਿਆਰ..........ਬਿਰਹਾ

ਹੁਣ ਝੂਠੇ ਨੇ ਪਿਆਰ ਤੇ ਸੱਚੀਆ ਨੇ ਨਫ਼ਰਤਾ
ਵਿਕਦਾ ਏ ਈਮਾਨ ਏਥੇ ਲਈ ਫੋਕੀਆ ਸੋਹਰਤਾ
ਪਤਾ ਨਹੀ ਹਰ ਕੋਈ ਹੁਣ ਕਿੱਥੇ ਰੁਝਿਆ ਰੰਹਿਦਾ ਏ
ਜਿਹਨੂੰ ਪੁਛੋ ਉਹ ਹੀ ਕਹਿੰਦਾ ਏ ਥੋੜੀਆ ਨੇ ਮੋਹਲਤਾ
ਅੱਜ ਹਰ ਕੋਈ ਸੁੱਟਦਾ ਏ ਪੱਥਰਾ ਵਰਗੇ ਸ਼ਬਦ ਮੂਹੋਂ
ਖਬਰੇ ਕਿੱਥੇ ਚਲੀ ਗਈ ਉਹ ਫੁੱਲਾ ਵਰਗੀ ਸੋਹਲਤਾ
ਸ਼ਾਇਦ ਮੈਂ ਹੀ ਹੁਣ ਪੱਥਰ ਹੋ ਗਿਆ ਹਾਂ
ਤਾਂ ਹੀ ਮੈਨੂੰ ਮਹਿਸੂਸ ਨਹੀ ਹੁੰਦੀ ਤੇਰੇ ਹੱਥਾ ਦੀ ਕੋਮਲਤਾ ........................ਬਿਰਹਾ​
 
Last edited:
Top