ਕਿੱਦਾਂ ਮੈਂ ਸਮਝਾਵਾਂ....

ਕਿੱਦਾਂ ਮੈਂ ਸਮਝਾਵਾਂ ਮੇਰੇ ਸੱਜਣਾਂ ਨੂੰ,
ਕਿ ਓਹਨਾਂ ਦੇ ਦਿਲਦਾਰ ਓਹਨਾਂ ਬਿਨ ਕੱਲ੍ਹੇ ਨੇਂ
ਨਾਲ ਓਹਨਾਂ ਦੇ ਰਹਿ ਜੋ ਸਾਹ ਮੈਂ ਜੋੜੇ ਸੰਨ,
ਦੂਰੀ ਦੇ ਘਮਸਾਨਾਂ ਵਿੱਚ ਰੁਲ ਚੱਲੇ ਨੇਂ ...

ਯਾਰ ਬਣਾਉਣੇ ਲਈ ਇਜ਼ਤਾਂ ਦੇ ਤਖਤੀ ਚੜ੍ਹਦੇ ਰਹੇ,
ਅੱਜ ਮਾਰ ਚੌਂਕੜੀ ਤੱਕਦੇ ਬੈਠੇ ਥੱਲੇ ਨੇਂ
ਕਦੇ ਪਾ ਰੌਲਾ ਯਾਰ ਨੂੰ, ਤੱਕਣੇ ਲਈ ਮਜਬੂਰ ਕਰਦੇ ਸਾਂ,
ਹੁਣ ਰੌਲਿਆਂ ਦੀ ਦੁਨੀਆਂ ਵਿੱਚ ਚੁੱਪ ਘੇਰੇ ਮੱਲੇ ਨੇਂ

ਵੱਡੇ ਜੇਰਾ ਜੇਹਾ ਕਰਕੇ ਮੈਂ ਮਹਿਫਿਲ ਸ਼ਾਂਤ ਕਰਾਂ,
ਪਰ ਤਨਹਾਈ ਵਿੱਚ ਅੱਥਰੂ ਕਮਲੇ ਝੱਲੇ ਨੇਂ
ਰੱਖਾਂ ਮਸਰੂਫ ਮੈਂ ਰੂਹ ਮੇਰੀ ਨੂੰ ਹਰ ਵੇਲੇ,
ਫਿਰ ਵੀ ਆਣ ਲਾ ਬਹਿੰਦੇ ਫੇਰੀ ਭੈੜੇ ਦੱਲੇ ਨੇਂ

ਆਪੇ ਕਰਾਂ ਜਵਾਬ, ਸਵਾਲ ਵੀ ਲਭ ਲੈਂਦਾ,
ਲਿਖਿਆ ਨਹੀ ਕੁੱਜ ਵਾਪਿਸ ਸੁਨੇਹੇ ਤਾ ਘੱਲੇ ਨੇਂ
ਕੋਈ ਨੁਕਤਾ ਤੇਰੇ ਕੋ ਹੈਗਾ ਤਾਂ ਦੱਸਦੇ ਤੂੰ ਮੈਨੂੰ,
ਖੁਦਾ ਤੋਂ ਪੁੱਛਾਂ ਕਿ ਦੋ ਦਿਲ ਦੂਰ ਕਿਓਂ ਠ੍ਲ੍ਹੇ ਨੇਂ

ਯਾਰ ਦੁਖੀ ਨਾ ਹੋ ਜਾਏ, ਹਾਲ ਸੁਖੀ ਦੱਸਦੇ ਹਾਂ,
ਅੰਧਰੂਨੀ ਫੱਟੜ ਹੋਏ ਜਖਮ ਅਜੇ ਅਲ੍ਹੇ ਨੇਂ
ਕੀ ਕਰਾਂ ਮੇਰੇ ਮਹਿਰਮ ਲਿਖਿਆ ਮਾਫ਼ ਕਰੀਂ,
ਨਾ ਲਿਖਣੇ ਦੇ ਵੀ ਕੀਤੇ ਹਜ਼ਾਰਾਂ ਹਲ੍ਹੇ ਨੇਂ

ਤੇਰੀ ਅਨ੍ਸੁਨਨੀ ਤੋਂ ਲੱਗ ਰਿਹਾ ਤੂੰ ਹੁਣ ਮੇਰਾ ਨਹੀਂ,
ਜੋ ਮੇਰੇ ਸੰਨ ਕਿਓਂ ਗੈਰਾਂ ਦੇ ਸੰਗ ਰੱਲੇ ਨੇਂ
ਕਿਓਂ ਸ਼ਿਹਰ ਗਰਾਂ ਤੁਸੀਂ ਛੱਡਿਆ ਸਿਰਨਾਵੇਂ ਬਦਲ ਦਿੱਤੇ,
ਨਾਮ ਓਹੀ ਗੁਰਜੰਟ ਨਿਗਾਹਵਾਂ ਰਾਹ ਵੱਲੇ ਨੇਂ......
ਨਾਮ ਓਹੀ ਗੁਰਜੰਟ ਪਿੰਡ ਗਲੀਆਂ ਲਲ੍ਹੇ ਨੇਂ ....
 
Top