ਮਾਫ਼ ਕਰੀਂ..

ਮੈਂ ਤੇਰੀ ਦੁਖਣੀ ਯਾਦ ਨੂੰ, ਓਹਨਾਂ ਮਿੱਠੇ ਪਲਾਂ ਚੋਂ,
ਛੱਡ ਕੇ ਖੈਹ੍ੜਾ ਕਦੇ ਆਬਾਦ ਨਾ ਕਰ ਸਕਿਆ ਤਾ ਮਾਫ਼ ਕਰੀਂ....
ਇਹਨਾਂ ਗਮਾਂ ਦੇ ਪਹਾੜਾਂ ਵਾਲੀ ਦੁਨੀਆਂ ਵਿੱਚੋਂ,
ਕੋਈ ਇੱਕ ਦਿਨ ਖੁਸ਼ ਮਿਜ਼ਾਜ ਨਾ ਕਰ ਸਕਿਆ ਤਾ ਮਾਫ਼ ਕਰੀਂ....
ਸੀ ਮੇਲ ਇੱਕ ਦਿਨ ਤੇ ਵਿਛੋੜਾ ਵਾਂਗਰ ਰਾਤ,
ਖੱਟਿਆ ਲਾਭ ਜਾਂ ਹਾਨੀ, ਹਿਸਾਬ ਨਾ ਕਰ ਸਕਿਆ ਤਾ ਮਾਫ਼ ਕਰੀਂ....
ਆਪਣੀ ਦੁਨੀਆਂ ਵਿੱਚ ਹੋਏ ਬਦਨਾਮ ਵੱਖੋ ਵੱਖ,
ਸਹੀ ਸੰਨ ਦੋਵੇਂ ਜੇਕਰ ਜਾਹਿਰ ਓਹ ਰਾਜ਼ ਨਾ ਕਰ ਸਕਿਆ ਤਾ ਮਾਫ਼ ਕਰੀਂ..
ਕਈ ਪਲਾਂ ਚ ਭੁਲਾਉਂਦੇ ਨੇ ਪਿਆਰ ਪਹਿਲਾ-ਪਹਿਲਾ,
ਕਈਆਂ ਨੂੰ ਭੁਲੌਦਿਆਂ ਜ਼ਿੰਦਗੀ ਹੀ ਭੁੱਲ ਜਾਂਦੀ ਏ,
ਤੇਰਾ ਭੋਲਾਪਨ, ਤੇਰੀ ਹਾਸੀ ਤੇ ਤੱਕ,
ਨਾਲੇ ਉਸ ਰੂਹ ਨੂੰ ਕਦੇ ਆਜ਼ਾਦ ਨਾ ਕਰ ਸਕਿਆ ਤਾ ਮਾਫ਼ ਕਰੀਂ......
ਗੁਰਜੰਟ ਤੈਨੂੰ ਵਿਸਾਰ ਦੇਵੇ, ਇਜ਼ਾਜੱਤ ਦਿੰਦਾ ਨਹੀਓਂ ਦਿਲ,
ਪਰ ਜੇ ਕਦੇ ਯਾਦ ਨਾ ਕਰ ਸਕਿਆ ਤਾ ਮਾਫ਼ ਕਰੀਂ.....
 
Top