ਕਰਾਂਤੀ ਦਾ ਕਲਾਕਾਰ : ਗੁਰਸ਼ਰਨ ਸਿੰਘ

ਗੁਰਸ਼ਰਨ ਸਿੰਘ
*************
ਜਦ ਅਸੀਂ ਜਾਗਦੇ ਹੋਵਾਂਗੇ
ਓਹ ਸਾਡੇ ਨਾਲ ਹੋਵੇਗਾ !
ਜਦ ਅਸੀਂ ਬੋਲਾਂਗੇ
ਓਹ ਸਾਡੇ ਬੋਲ ਬਣੇਗਾ !
ਜਦ ਅਸੀਂ ਤੁਰਾਂਗੇ
ਓਹ ਸਾਡਾ ਮੋਹਰੀ ਬਣ ਕੇ ਤੁਰੇਗਾ !
ਜਦ ਅਸੀਂ ਲੜਾਂਗੇ
ਓਹ ਸਾਡਾ ਜਰਨੈਲ ਹੋਵੇਗਾ !
ਜਦ ਸਾਨੂੰ ਆ ਜਾਵੇਗੀ
ਵੀਲ - ਚੇਅਰ ਤੇ ਬੈਠ
ਵਗਦੇ ਕਾਫਲਿਆਂ ਨਾਲ ਵਗਣ ਦੀ ਜਾਚ
ਓਹ ਸਾਡਾ ਹੱਥ ਫੜ ਨਾਲ ਵਗੇਗਾ !
ਜਦ ਅਸੀਂ ਅੱਸੀ ਸਾਲ ਦੀ ਉਮਰ 'ਚ
ਅਠਾਰਾਂ ਸਾਲ ਦੇ ਗੱਭਰੂ ਵਾਂਗ
ਬੜ੍ਹਕ ਮਾਰਿਆ ਕਰਾਂਗੇ
ਤਾਂ ਓਹ ਸਾਡੀ ਪਿੱਠ ਥਾਪੜੇਗਾ !
ਜਦ ਅਸੀਂ ਸ਼ੂਗਰ ਦੇ ਰੋਗੀ ਹੋ ਕੇ ਵੀ
ਕੰਬਦੀ ਕਲਾਈ ਨਾਲ ਹਵਾ ਵਿੱਚ
ਮੁੱਕਾ ਲਹਿਰਾ ਕੇ ਆਖਾਂਗੇ
ਅੰਬਰ ਪਾੜਵਾਂ " ਇਨਕਲਾਬ "
ਤਾਂ ਯਕੀਨਨ ਹੀ "ਜ਼ਿੰਦਾਬਾਦ"
ਓਹ ਕਹੇਗਾ !
ਜਿਸ ਦਿਨ ਅਸੀਂ ਘਰਾਂ ਦੀ ਕੈਦ ਤੋਂ
ਆਜ਼ਾਦ ਹੋ ਜਾਵਾਂਗੇ
ਓਹ ਸਾਨੂੰ ਗਲੀ ਵਿੱਚ ਖੜਾ ਮਿਲੇਗਾ !
ਜਿਸ ਦਿਨ ਅਸੀਂ ਨੌਕਰੀ ਦੀ ਗੁਲਾਮੀ ਤੋਂ
ਮੁਕਤ ਹੋਵਾਂਗੇ
ਓਹ ਦਫਤਰ ਦੇ ਗੇਟ ਤੇ ਦਿੱਤੇ
ਧਰਨੇ ਨੂੰ ਸੰਬੋਧਨ ਕਰੇਗਾ !
ਜਿਸ ਦਿਨ ਸਾਡਾ ਮਸਤਕ ਮੰਚ ਬਣੇਗਾ
ਓਹ ਆਪਣੇ ਨਾਟਕ ਨਾਲ ਹਾਜ਼ਿਰ ਹੋਵੇਗਾ !
ਜੇ ਅਸੀਂ ਸੁੱਤੇ ਰਹੇ ਤਾਂ ਓਹ ਮਰ ਜਾਵੇਗਾ !
ਜੇ ਅਸੀਂ ਚੁਪ ਰਹੇ ਤਾਂ ਓਹ ਕਦੇ ਨਹੀ ਮਿਲੇਗਾ !
ਜੇ ਅਸੀਂ ਉੱਠ ਕੇ ਤੁਰੇ ਨਾ ਤਾਂ ਓਹ ਚਲਾ ਜਾਵੇਗਾ !
@amardeep singh gill
30-9-2011

pbi rang-munch da ek hor tara tut gya ehna nu sada akhri salam :(
 
ਮਹਾਨ ਇਨਕਲਾਬੀ ਨਾਟਕ-ਕਾਰ , ਲਾਸਾਨੀ ਸ਼ਖਸੀਅਤ , ਲੋਕ-ਰੰਗਮੰਚ ਦਾ ਬਾਬਾ ਬੋਹੜ , ਸਾਡੇ ਪਿਆਰੇ ਗੁਰਸ਼ਰਨ ਭਾਅ ਜੀ ਨਹੀਂ ਰਹੇ.....ਉਨਾਂ ਦਾ ਅੰਤਿਮ ਸੰਸਕਾਰ ਬਾਦ ਦੁਪਹਿਰ 2 ਵਜੇ , 25 ਸੈਕਟਰ ਚੰਡੀਗੜ 'ਚ ਹੋਵੇਗਾ !
 

Mahaj

YodhaFakeeR
punjab da stayugi natak kaar .....i was used to do theater under his guidence from my childhood.....played "kivv kurrey tuute paal" , laal salaam , sheed e azam, chaper, so kyu manda akhiye and few more with him.....for me he was director as well as directing star ...salute....!! manna bhaji
 
Top