ਗੁੰਮ ਤੇਰੇ ਸਿਰ ਤੋਂ ਦਸਤਾਰ ਕਿਵੇਂ ਹੋ ਗਈ?

ਗੁੰਮ ਤੇਰੇ ਸਿਰ ਤੋਂ ਦਸਤਾਰ ਕਿਵੇਂ ਹੋ ਗਈ?

ਸ਼ਾਨ ਹੈ ਜੋ ਸਿੰਘ ਦੀ ਉਹ ਭਾਰ ਕਿਵੇਂ ਹੋ ਗਈ?


ਮੁਬਾਰਕ ਜਵਾਨੀ ਤੈਨੂੰ ਸਾਂਭ ਕੇ ਹੰਢਾਅ ਲੈ,...


"ਅਜੀਤ" ਤੇ "ਜੁਝਾਰ" ਨੂੰ ਤੂੰ ਮਾਡਲ ਬਣਾ ਲੈ,


ਉਹਨਾਂ ਦੀ ਸ਼ਹੀਦੀ ਵੀ ਬੇਕਾਰ ਕਿਵੇਂ ਹੋ ਗਈ?

ਸ਼ਾਨ ਹੈ .. .......


"ਜੋਰਾਵਰ" "ਫਤੇਹ" ਨੀਹਾਂ ਵਿੱਚੋਂ ਨੇ ਪੁਕਾਰਦੇ,


ਕੁਰਬਾਨੀ ਨਾ ਅਜਾਈਂ ਜਾਏ ਤੈਨੂੰ ਲਲਕਾਰਦੇ,

ਹੁਕਮ ਅਦੂਲੀ ਅਧਿਕਾਰ ਕਿਵੇਂ ਹੋ ਗਈ?


ਸ਼ਾਨ ਹੈ .......... -

ਸਤਿਨਾਮ ਸਿੰਘ ਕੋਮਲ
 
Top