UNP

ਦਸਵੇਂ ਪਿਤਾ ਨੂੰ

Go Back   UNP > Poetry > Punjabi Poetry

UNP Register

 

 
Old 13-Sep-2011
bapu da laadla
 
ਦਸਵੇਂ ਪਿਤਾ ਨੂੰ

ਬਾਪੂ,

ਕਈ ਵਾਰ ਇੰਜ ਕਿਉਂ ਲਗਦੈ,

ਕਿ ਤੂੰ ਸਾਥੋਂ ਮੁੱਖ ਫੇਰ ਲਿਐ।

ਸਾਨੂੰ ਪਤੈ,

ਕਿ ਤੇਰੇ ਸਾਊ ਤੇ ਕਮਾਊ ਪੁੱਤ,

ਪੰਥ ਉੱਤੋਂ ਆਪਾ ਵਾਰ,

ਸ਼ਹਾਦਤਾਂ ਕਮਾ ਗਏ ਨੇ।

ਤੇ ਅਸੀਂ ਮੰਨਦੇ ਹਾਂ,

ਅੱਜ ਸਾਡੇ ਵਿਚੋਂ ਕੁਝ,

ਆਪੋ ਵਿਚ ਹੀ ਕ੍ਰਿਪਾਨਾਂ ਵਾਹ ਰਹੇ ਨੇ।

ਭਰਾ ਮਾਰੂ ਜੰਗ ਛਿੜੀ ਹੋਈ ਹੈ,

ਇੰਝ ਲੱਗਦੈ,

ਜਿਵੇਂ ਪੰਥ ਕਮਲਾ ਹੋ ਗਿਆ ਹੋਵੇ।

ਪਰ ਸਾਰੇ ਆਪਣੇ ਆਪ ਨੂੰ ਵੱਧ ਸਿਆਣੇ ਸਾਬਤ ਕਰਨ ਵਿਚ ਲੱਗੇ ਹੋਏ ਨੇ,

ਏਨੇ ਸਿਆਣੇ ਕਿ ਬਾਣੀਆਂ ਵਿਚ ਨਿਖੇੜਾ ਵੀ ਆਪ ਹੀ ਕਰ ਰਹੇ ਨੇ।

ਪਰ ਬਾਪੂ ਇਕ ਗੱਲ ਦੱਸ ਦੇਵਾਂ,

ਕਿ ਇਹਨਾਂ ਸਿਆਣਿਆਂ ਵਿਚ ਅਸੀਂ ਸ਼ਾਮਿਲ ਨਹੀਂ ਹਾਂ।

ਸਾਨੂੰ ਅਸਲੀ ਦੁਸ਼ਮਨ ਦੀ ਪਛਾਣ ਹੈ।

ਉਸ ਦੁਸ਼ਮਨ ਦੀ,

ਜਿਸ ਦੇ ਕਹੇ,

ਇਹ ਸਾਰੇ ਸਿਆਣੇ ਚੱਲ ਰਹੇ ਨੇ।

ਉਹ ਦੁਸ਼ਮਨ,

ਜਿਸ ਬਾਰੇ ਪਾਵਨ ਬਾਣੀ ਨੇ ਕਿਹੈ,

ਹਥਿ ਛੁਰੀ ਜਗਤ ਕਸਾਈ

ਸਾਨੂੰ ਉਸ ਦੇ ਮਥੈ ਟਿਕਾ ਮਾਸੂਮਾਂ ਦੇ ਲਹੂ ਦਾ,

ਤੇ ਤੇੜ ਧੋਤੀ ਗੈਰ ਹਿੰਦੂਆਂ ਦੇ ਖ਼ੂਨ ਨਾਲ ਗੜੁੱਚ

ਉਵੇਂ ਨਜ਼ਰ ਆ ਰਹੀ ਹੈ।

ਅੱਜ ਕੱਲ ਇਹ ਹਿੰਦੂ ਰਾਸ਼ਟਰ ਦੇ ਸੁਪਨੇ ਲੈ ਰਿਹੈ।

ਪਰ ਅਸੀਂ ਤਹੱਈਆ ਕੀਤੈ,

ਕਿ ਇਸ ਨੂੰ ਘਸੀਟਣੈ,

ਪੋਹਲ਼ੀ ਵਾਲੇ ਵਾਣ੍ਹ ਵਿਚ,

ਇਸ ਵੱਲੋਂ ਬਣਾਏ ਗਏ ਸ਼ੂਦਰ ਲੋਕਾਂ ਦੀ ਕਚਿਹਰੀ ਵਿਚ ਲਿਜਾਣੈ,

ਤੇ ਸਾਰਾ ਹਿਸਾਬ ਚੁਕਤਾ ਕਰਨੈ,

ਸੰਭੂਕ ਰਿਸ਼ੀ ਦੇ ਕਤਲ ਤੋਂ ਲੈ ਕੇ,

ਸਾਡੇ ਪਿੰਡ ਦੇ ਸੀਤੇ ਮਜ੍ਹਬੀ ਤੇ ਕੀਤੇ ਤਸ਼ੱਦਦ ਤੱਕ ਦਾ।

ਅਸੀਂ ਖਾਡਵ ਬਣ ਦੇ ਭੀਲ ਬਣ ਕੇ,

ਘੁਲਣੈ ਇਹਨਾਂ ਸਵਰਨਾ ਨਾਲ,

ਤੇ ਐਤਕੀ ਤੀਰ ਇਹਨਾਂ ਦੇ ਪੈਰ ਵਿਚ ਨਹੀਂ,

ਮੱਥੇ ਤੇ ਮਾਰਨੈ।

ਬਾਪੂ,

ਅਸੀਂ ਤੇਰੇ ਦੁੱਲੇ ਪੁੱਤ,

ਲੜਾਂਗੇ,

ਕੌਮ ਦੀ ਪਰ੍ਹੇ ਵਿਚ ਲੱਥੀ ਪੱਗ,

ਦੁਬਾਰਾ ਸਿਰ ਸਜਾਉਣ ਲਈ,

ਲੜ ਕੇ ਸ਼ਹਾਦਤਾਂ ਕਮਾ ਚੁੱਕੇ,

ਵੀਰਾਂ ਦੀ ਯਾਦ ਜਿਉਂਦੀ ਰੱਖਣ ਲਈ।

ਅਸੀਂ ਲੜਾਂਗੇ,

ਸਾਨੂੰ ਸੌਂਹ ਐ, ਮੁਖਲਿਸਗੜ ਦੀ, ਗੁਰਦਾਸ ਨੰਗਲ ਦੀ,

ਨੂਰਦੀਨ ਦੀ ਸਰਾਂ ਕੋਲ ਪਿੱਠਾਂ ਜੋੜ ਖੜੇ ਜੁਝਾਰੂਆਂ ਦੀ,

ਲਾਲ ਕਿਲ੍ਹੇ ਤੇ ਝੂਲੇ ਕੇਸਰੀ ਨਿਸ਼ਾਨ ਦੀ,

ਸਭਰਾਵਾਂ ਦੇ ਮੈਦਾਨ ਵਿਚ ਸ਼ਹੀਦ ਹੋਏ,

ਬੁੱਢੇ ਜਰਨੈਲ ਦੀ ਸੁੱਚੀ ਦਾਹੜੀ ਦੀ,

ਮੰਜੀ ਸਾਹਿਬ ਵਿਚ ਕੜਕਦੀ ਆਵਾਜ਼ ਦੀ,

ਨਾਨਕ ਨਿਵਾਸ ਦੀ ਛੱਤ ਤੋਂ ਦਿਸਦੇ ਦੁਮਾਲਿਆਂ ਦੀ,

ਤੇ ਸਾਨੂੰ ਸੌਂਹ ਐ,

ਕੌਮੀ ਆਜ਼ਾਦੀ ਲਈ ਅੱਜ ਤੱਕ ਸ਼ਹੀਦ ਹੋਏ,

ਸਾਰੇ ਸੂਰਬੀਰਾਂ ਦੀ।

ਅਸੀਂ ਲੜਾਂਗੇ,

ਜਦ ਤੱਕ ਚੇਚਨੀਆਂ ਤੋਂ ਸੋਮਾਲੀਆ

ਪੰਜਾਬ ਤੋਂ ਫਲਸਤੀਨ ਤੱਕ

ਸਾਰੀ ਮਨੁੱਖਤਾ ਆਜ਼ਾਦ ਫਿਜ਼ਾਵਾਂ ਵਿਚ ਸਾਹ ਨਹੀਂ ਲੈਦੀ।

ਅਸੀਂ ਲੜਾਂਗੇ, ਜੂਝਾਗੇ, ਜਿੱਤਾਂਗੇ,

ਬਸ ਤੂੰ ਸਾਥੋਂ ਮੁੱਖ ਨਾ ਫੇਰੀਂਜਗਦੀਪ ਸਿੰਘ ਫਰੀਦਕੋਟ

 
Old 14-Sep-2011
#m@nn#
 
Re: ਦਸਵੇਂ ਪਿਤਾ ਨੂੰ

bahut sohna

 
Old 14-Sep-2011
pps309
 
Re: ਦਸਵੇਂ ਪਿਤਾ ਨੂੰ

att aa jagdip singh ji......

ਇੰਝ ਲੱਗਦੈ,

ਜਿਵੇਂ ਪੰਥ ਕਮਲਾ ਹੋ ਗਿਆ ਹੋਵੇ।

 
Old 16-Sep-2011
Rabb da aashiq
 
Re: ਦਸਵੇਂ ਪਿਤਾ ਨੂੰ

good one ji....

Post New Thread  Reply

« ਦਾਅ ਜੇ ਲੱਗਿਆ ਦੁਸ਼ਮਣ ਨੂੰ ਹਰਾਇਉ ਜਰੂਰ | ਮੇਰੀ ਪਹਿਚਾਣ..........By ਗੈਰੀ »
X
Quick Register
User Name:
Email:
Human Verification


UNP