UNP

ਬਦਲ ਗਿਆ ਲਗਦਾ ਏ......!

Go Back   UNP > Poetry > Punjabi Poetry

UNP Register

 

 
Old 26-Aug-2011
Rabb da aashiq
 
Arrow ਬਦਲ ਗਿਆ ਲਗਦਾ ਏ......!

ਇਸ ਜੀਵਣ-ਜਹਾਨ ਦੇ ਚੱਕਰ - ਝੁਮੇਲਿਆਂ ਚ' ਖਪ
ਪੱਕਾ ਸੀ ਜੋ ਬੁਣਿਆ ਵਿਚਾਰ ਬਦਲ ਗਿਆ ਲਗਦਾ ਏ
ਰਲ ਜਿਹਨਾਂ ਨਾਲ ਬੁਣੀ ਸੀ ਰੀਝ ਦੁਨੀਆਂ ਵਸਾਉਣ ਦੀ,
ਵੇਖ ਬੇਗਾਨੇ, ਆਪਣਿਆਂ ਦਾ ਸੰਸਾਰ ਬਦਲ ਗਿਆ ਲਗਦਾ ਏ
ਜੇ ਮੁਲ੍ਹ ਕੱਚਿਆਂ ਦਾ ਪਾਇਆ ਸੀ ਓਹਨਾਂ ਪੱਕਿਆਂ ਤੋਂ ਜਿਆਦਾ,
ਕਿਓਂ ਇਸ ਭਾਂਡੇ ਨੂੰ ਸਲਾਹੁਣ ਵਾਲਾ ਘੁਮਿਆਰ ਬਦਲ ਗਿਆ ਲਗਦਾ ਏ
ਨਾ ਹੀ ਛੋਟ ਤੇ ਦਲਾਲੀ ਦੀ ਸੀ ਗੱਲ ਚੱਲੀ ਕੋਈ,
ਹੱਕ-ਸਚ ਨਾਲ ਸੀ ਹੋਇਆ ਜੋ ਵਪਾਰ ਬਦਲ ਗਿਆ ਲਗਦਾ ਏ
ਬੱਸ ਲੋਕਾਂ ਬਾਰੇ ਸੁਣਿਆਂ ਸੀ ਸ਼ਾਇਦ ਹੁਣ ਪਤਾ ਲੱਗੂ
ਇੱਕ ਮੈਂ ਵੀ ਕੀਤਾ ਜੋ ਕੌਲ-ਕਰਾਰ ਬਦਲ ਗਿਆ ਲਗਦਾ ਏ
ਲੋਕੀਂ ਉਧਘਾਟਨ ਕਰਾਉਂਦੇ ਤੇ ਅਸਾਂ ਰੱਖਿਆ ਸੀ ਚੋਰੀ,
ਉਸ ਨੀਹਂ-ਪੱਥਰ ਉੱਤੇ ਬਣਨ ਵਾਲਾ ਆਕਾਰ ਬਦਲ ਗਿਆ ਲਗਦਾ ਏ
ਜਿਹਨੇਂ ਰੁਕਣਾ ਨਹੀਂ ਸੀ ਕਦੇ ਮੁਕਣਾ ਨਹੀਂ ਸੀ,
ਦੂਰ ਰਹਿ ਕੇ ਛੇਤੀ ਹੀ ਪਿਆਰ ਬਦਲ ਗਿਆ ਲਗਦਾ ਏ
ਗੁਲਾਮ ਬਣ ਜਿੱਥੇ ਮੱਥੇ ਟੇਕਦਾ ਸੀ ਰੋਜ਼,
ਪੀਰ ਉਸ ਖਵਾਜੇ ਦਾ ਦਵਾਰ ਬਦਲ ਗਿਆ ਲਗਦਾ ਏ
ਮੰਨ ਰੱਜਦਾ ਨਹੀਂ ਸੀ ਜੋ ਖਿਆਲ ਸਾਂਝੇ ਕਰ,
ਰੁਝ ਕੰਮਾਂ-ਕਾਰਾਂ ਵਿੱਚ ਓਹ ਕਿਰਦਾਰ ਬਦਲ ਗਿਆ ਲਗਦਾ ਏ
ਮੁਸੀਬਤਾਂ ਸੀ ਮੋੜਦਾ ਜੋ ਦੇ-ਦੇ ਮੈਨੂੰ ਜੇਰੇ,
ਵੱਡੇ ਉਸ ਦਿਲ ਦਾ ਦਿਲਦਾਰ ਬਦਲ ਗਿਆ ਲਗਦਾ ਏ
ਰੋਗੀ ਦਸਦਾ ਸੀ ਕਦੇ ਮੈਨੂੰ ਉਸ ਭੋਲੀ ਜਿੰਦ ਦਾ,
ਹੁਣ ਓਹ ਤੇਜ਼ ਆਸ਼ਿਕ਼ ਬੀਮਾਰ ਬਦਲ ਗਿਆ ਲਗਦਾ ਏ
ਗੁਰਜੰਟ ਚੰਦਰਿਆ ਤੂੰ ਖੁਦਾ ਨੂੰ ਤੇ ਪੁੱਛਦਾ ਹੀ ਰਹਿਨਾਂ,
ਪਤਾ ਨਹੀਂ ਸਚ ਹੈ ਜਾਂ ਝੂਠ, ਪਰ ਤੇਰਾ ਯਾਰ ਬਦਲ ਗਿਆ ਲਗਦਾ ਏ......!

 
Old 27-Aug-2011
tsukhu
 
Re: ਬਦਲ ਗਿਆ ਲਗਦਾ ਏ......!

gud hai ji ..........

 
Old 27-Aug-2011
*Sippu*
 
Re: ਬਦਲ ਗਿਆ ਲਗਦਾ ਏ......!

ja fer eh afwaah hove tfs

 
Old 27-Aug-2011
preet_singh
 
Re: ਬਦਲ ਗਿਆ ਲਗਦਾ ਏ......!

thnx veer nice

 
Old 28-Aug-2011
Rabb da aashiq
 
Re: ਬਦਲ ਗਿਆ ਲਗਦਾ ਏ......!

bahut-bahut shukria g sabh da

 
Old 28-Aug-2011
Rabb da aashiq
 
Re: ਬਦਲ ਗਿਆ ਲਗਦਾ ਏ......!

Originally Posted by *sippu* View Post
ja fer eh afwaah hove tfs
gall ta sari aa ke "ja" te hi ardi ai g.....

 
Old 29-Aug-2011
#m@nn#
 
Re: ਬਦਲ ਗਿਆ ਲਗਦਾ ਏ......!

nice one

 
Old 04-Jan-2013
Rabb da aashiq
 
Re: ਬਦਲ ਗਿਆ ਲਗਦਾ ਏ......!

thanks MANN sabh

Post New Thread  Reply

« ਕਰ ਲੈ ਮਨ-ਆਈਆਂ | Mera Saal 2012.. »
X
Quick Register
User Name:
Email:
Human Verification


UNP