UNP

ਰਸਤੇ ਵੀ ਰੇਤਲੇ ਨੇ,ਤੇ ਪੈਰ ਪੈਰ ਛਾਲਾ

Go Back   UNP > Poetry > Punjabi Poetry

UNP Register

 

 
Old 25-Jul-2011
[MarJana]
 
ਰਸਤੇ ਵੀ ਰੇਤਲੇ ਨੇ,ਤੇ ਪੈਰ ਪੈਰ ਛਾਲਾ

ਰਸਤੇ ਵੀ ਰੇਤਲੇ ਨੇ,ਤੇ ਪੈਰ ਪੈਰ ਛਾਲਾ
ਸੱਸੀ ਨੂੰ ਅੱਗ ਦਾ ਪੈਂਡਾ,ਮਿਹਰਾਂ ਕਰੀਂ ਐ ਸ਼ਾਲਾ

ਸੁਕ ਪੱਤਿਆਂ ਦੇ ਢੇਰੀਂ,ਛਡ ਤੁਰ ਗਿਆ ਉਹ ਮੈਨੂੰ
ਰੁੱਤਾਂ ਦੇ ਭੇਸ ਵਰਗਾ,ਉਹ ਆਣ ਜਾਣ ਵਾਲਾ

ਡਿਗਰੀ ਬਣਾਇਆ ਮੰਗਤਾ,ਪਰਦੇਸ ਤੁਰ ਗਿਆ ਫਿਰ
ਝਾਕੇ ਉਡੀਕ ਬਣਕੇ,ਦਰ ਲੱਗਾ ਹੋਇਆ ਤਾਲਾ

ਕੋਲੇ 'ਚ ਕੋਲਾ ਹੋਇਆ,ਖਾਣਾਂ ਦੇ ਪੇਟ ਅੰਦਰ
ਮਜਦੂਰ ਦੇ ਘਰੀਂ ਅਜ,ਫਿਰ ਵੀ ਨਹੀਂ ਉਜਾਲਾ

ਇਹੀ ਸਾਮਰਾਜੀ ਕਿੱਸਾ,ਲੁਟਦਾ ਜੋ ਉਹ ਹੀ ਜੀਂਦਾ
ਟਾਹਲੀ ਤੋਂ ਮੁਰਦਾ ਲਾਹਿਆ,ਜੋ ਰਿਜ਼ਕ ਦੇਣ ਵਾਲਾ

ਕਲ ਦੇਸ਼ ਦੀ ਅਜ਼ਾਦੀ , ਕਾਲਾ ਬਣੀ ਸੀ ਪਾਣੀ
ਰੋਟੀ ਦੇ ਅਜ ਧਰੋਹੀਂ,ਦੇਸੋਂ ਹੈ ਫਿਰ ਨਿਕਾਲਾ

ਸੁਫਨੇ ਹੀ ਵੇਖਦੇ ਨੇ,ਅੱਖਾਂ 'ਚ ਰੰਗ ਭਰਦੇ
ਅਜ ਹਾਕਮਾਂ ਦੇ ਫਿਰ ਤੋਂ,ਲੱਥਾ ਹੈ ਅੱਖੀਂ ਜਾਲਾ

ਜੇ ਆਮਦਨ ਵਧੀ ਤੇ,ਮਹਿੰਗਾਈ ਹੋਰ ਜ਼ਿਆਦਾ
ਰੋਟੀ,ਮਕਾਨ,ਕਪੜੇ,ਕੱਢਿਆ ਹੈ ਫਿਰ ਦਿਵਾਲਾ

ਹੁਸਨਾਂ ਦਾ ਚਮਤਕਾਰ ਸੀ ਯਾ ਮੇਰੇ ਸਜਦਿਆਂ ਦਾ
ਜਿਸ ਥਾਂ ਤੋਂ ਵੀ ਉਹ ਲੰਘਿਆ,ਉਸ ਥਾਂ ਤੇ ਹੁਣ ਸ਼ਿਵਾਲਾ

ਖੁਸ਼ਹਾਲ ਦੇਸ਼ ਹੋਇਆ,ਇਹ ਝੂਠ ਵੀ ਨਹੀਂ ਹੈ
ਭੁਖੇ ਜੇ ਬੱਚੇ ਸੌਵਣ,ਕੁਝ ਦਾਲ ਵਿਚ ਹੈ ਕਾਲਾ


writer-unknown

 
Old 27-Jul-2011
jasmeet maan
 
Re: ਰਸਤੇ ਵੀ ਰੇਤਲੇ ਨੇ,ਤੇ ਪੈਰ ਪੈਰ ਛਾਲਾ

nice 1,,ji

Post New Thread  Reply

« ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ | ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ »
X
Quick Register
User Name:
Email:
Human Verification


UNP