ਝੁੰਡ ਨਿਕਲਦੇ ਜਦੋਂ ਪ੍ਰਵਾਨਿਆਂ ਦੇ,

ਝੁੰਡ ਨਿਕਲਦੇ ਜਦੋਂ ਪ੍ਰਵਾਨਿਆਂ ਦੇ,
ਦੁਨੀਆਂ ਪਰਖਦੀ ਸ਼ਮਾਂ ‘ਤੇ ਸੜ੍ਹੇ ਕਿੰਨੇ,
ਦੇਗੀਂ ਕੜ੍ਹੇ ਕਿੰਨੇ, ਸੂਲੀ ਚੜ੍ਹੇ ਕਿੰਨੇ,
ਗਏ ਵਿਚ ਦੀਵਾਰਾਂ ਦੇ ਮੜ੍ਹੇ ਕਿੰਨੇ,
ਅਸੀਂ ਅੱਜ ਵੀ ਮੀਰ ਹਾਂ ਆਸ਼ਿਕਾਂ ਦੇ,
...ਆਪਣੇ ਯਾਰ ਦੀ ਰਮਜ਼ ਪਛਾਣਦੇ ਹਾਂ,
ਅਸੀਂ ਅੱਜ ਵੀ ਤਲੀ ‘ਤੇ ਸੀਸ ਧਰਕੇ
ਗਲੀ ਯਾਰ ਦੀ ਪਹੁੰਚਣਾ ਜਾਣਦੇ ਹਾਂ,
ਅਸੀਂ ਮਰੇ ਸਾਂ ਝੂਠੇ ਮੁਕਾਬਲਿਆਂ ਵਿਚ,
ਜ਼ੇਲ੍ਹਾਂ ਵਿਚ ਵੀ ਬਾਣੀ ਦਾ ਜਾਪ ਕੀਤਾ,
ਪਰ ਅਸੀਂ ਪੰਥ ਵਿਚ ਗੰਗੂ ਨੀ ਰਹਿਣ ਦਿੱਤੇ
ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ।’
 
Top