UNP

ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

Go Back   UNP > Poetry > Punjabi Poetry

UNP Register

 

 
Old 04-Jul-2011
JUGGY D
 
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,
ਦੋ ਘੜੀਆਂ ਆ ਰਲ਼ ਕੇ ਬਹਿ ਲੈ,
ਹੁਣ ਹੋਰ ਮੈਂ ਤੈਨੂੰ ਕੀ ਕਹਾਂ?
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਹੋ ਸਕਦੈ ਕੱਲ੍ਹ ਹੋਠਾਂ ਉੱਤੇ,
ਚੁੱਪ ਦਾ ਮੋਟਾ ਜੰਦਰਾ ਵੱਜ ਜਾਏ।
ਉਮਰ ਦਾ ਪੰਛੀ ਧੋਖਾ ਕਰ ਜਾਏ,
ਸੂਖ਼ਮ ਸਾਥ ਦੇਹੀ ਦਾ ਛੱਡ ਜਾਏ।
ਇਸ ਪਿੰਜਰ ਦੇ ਧੁਰ ਅੰਦਰ ਤੱਕ,
ਚੰਦਰਾ ਰੋਗ ਹਿਜਰ ਦਾ ਲੱਗ ਜਾਏ।
ਦਿਲ ਦੇ ਅੰਦਰ ਪਾਰਾ ਭਰ ਜਾਏ,
ਧਕ-ਧਕ ਕਰਦਾ ਆਖਿਰ ਖੜ੍ਹ ਜਾਏ।
ਸ਼ਾਇਦ ਮੈਨੂੰ ਮੁਕਤੀ ਮਿਲ਼ ਜਾਏ,
ਦਰਦ ਮੈਂ ਮੁੜ ਕੇ ਨਾ ਸਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਸ਼ਾਇਦ ਬਾਲ ਅੰਞਾਣਾ ਮਨ ਦਾ,
ਮੌਤ ਦੀ ਗੋਦੀ ਬਹਿ ਕੇ ਵਿਰ ਜਾਏ।
ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ,
ਹੰਝੂ ਇੱਕ ਮੇਰੇ ਲਈ ਕਿਰ ਜਾਏ।
ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ,
ਦੋਸ਼ ਕਦੇ ਵੀ ਤੇਰੇ ਸਿਰ ਜਾਏ।
ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ,
ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ।
ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ,
ਤੈਨੂੰ ਰੋਸਿਆਂ ਦਾ ਦਵਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਹੋ ਸਕਦੈ ਕਿ ਕੱਲ੍ਹ ਦਾ ਸੂਰਜ,
ਚਾਨਣੀਆਂ ਨੂੰ ਕਾਲ਼ਾ ਕਰ ਜਾਏ।
ਕੱਲ੍ਹ ਦੇ ਦਿਨ ਦੀ ਧੁੱਪ ਧੁਆਂਖੀ,
ਚੰਨ ਦੇ ਚਿਹਰੇ ਕਾਲਖ਼ ਮਲ਼ ਜਾਏ।
ਹੋ ਸਕਦੈ ਕਿ ਕੱਲ੍ਹ ਸੁਬ੍ਹਾ ਤੱਕ,
ਚਾਨਣ ਨਾਂਅ ਦੀ ਸ਼ੈਅ ਹੀ ਮਰ ਜਾਏ।
ਹਾਂ ਇਹ ਹੋ ਸਕਦੈ ਕਿ ਨ੍ਹੇਰਾ,
ਦੋਸ਼ ਵੀ ਮੇਰੇ ਸਿਰ ਹੀ ਮੜ੍ਹ ਜਾਏ।
ਬੋਲੀਂ ਨਾ ਤੂੰ ਚੁੱਪ ਹੀ ਕਰ ਜਾਈਂ,
ਅੰਤਿਮ ਇੱਛਾ ਮੈਂ ਕਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਮੇਰੇ ਮਗਰੋਂ ਮੇਰੀ ਰਾਖ਼ ਨੂੰ,
ਭਰ ਵਹਿੰਦੇ ਦਰਿਆ ਵਿੱਚ ਪਾ ਦੇਈਂ,
ਚੁੱਪ- ਚੁਪੀਤੇ ਇੱਕ ਬੁੱਕ ਰੱਖ ਕੇ,
ਯੂਨੀਵਰਸਿਟੀ ਵਿੱਚ ਦਬਾ ਦੇਈਂ।
ਟੋਆ ਮਿੱਟੀ ਦੇ ਨਾਲ਼ ਭਰ ਕੇ,
ਉੱਪਰ ਇੱਕ ਗੁਲਮੋਹਰ ਲਾ ਦੇਈਂ।
ਉਸ ਦਾਤੇ ਦਾ ਸ਼ੁਕਰ ਮਨਾ ਕੇ,
ਪਾਣੀ ਆਪਣੇ ਬੁੱਕ ਨਾਲ਼ ਪਾ ਦੇਈਂ।
ਮੈਂ ਚਾਹੁੰਨਾ ਕਿ ਮਸਤ ਹਵਾ ਵਿੱਚ,
ਵਾਂਗ ਮੈਂ ਖ਼ੁਸ਼ਬੂ ਦੇ ਰਲ਼ਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਲੇਖਕ : ਕਾਪੀ-ਪੇਸਟ

 
Old 05-Jul-2011
#m@nn#
 
Re: ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

kaim a

 
Old 05-Jul-2011
bhupinder dhaliwal
 
Re: ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਲੇਖਕ : ਕਾਪੀ-ਪੇਸਟ hahahahahah

 
Old 06-Jul-2011
jaswindersinghbaidwan
 
Re: ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

awesome lines..

 
Old 06-Jul-2011
Rabb da aashiq
 
Re: ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

kmaal ae g...

 
Old 08-Jul-2011
jass_cancerian
 
Re: ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

jatinder bohut hii vadhiyaa......,

Post New Thread  Reply

« ਮੁਸਕਰਾ ਦੇ ਮੁਸਕਰਾ ਦੇ ਜ਼ਿਦ ਨਾਂ ਕਰ, | ਢ੍ਹੋਲਦਾ ਰ੍ਵ੍ਹੀੰ »
X
Quick Register
User Name:
Email:
Human Verification


UNP