UNP

ਕਾਹਦਾ "ਜਗਮੋਹਣ" ਪ੍ਦੇਸ ਗਿਆ... ਰੰਧਾਵਾ ਜੀ

Go Back   UNP > Poetry > Punjabi Poetry

UNP Register

 

 
Old 04-Jul-2011
Randhawa ji
 
Lightbulb ਕਾਹਦਾ "ਜਗਮੋਹਣ" ਪ੍ਦੇਸ ਗਿਆ... ਰੰਧਾਵਾ ਜੀ


ਖੌਰੇ ਕਿਓਂ ਸਵੇਰਾ ਚੁੱਪ
ਰਾਤ ਪਈ ਤਾਂ ਨ੍ਹੇਰਾ ਚੁੱਪ

ਮਨ ਦੀ ਲੁਤਰੋ ਫੜੀ ਨਾ ਜਾਵੇ
ਕਹਿੰਦੇ ਰਹੇ ਬਥੇਰਾ ਚੁੱਪ

ਇਹ ਜ਼ਮਾਨਾ ਕਿਥੋਂ ਆਇਆ
ਅਜਗਰ ਵਰਗਾ ਜੇਰਾ ਚੁੱਪ

ਹੁੰਦਾ ਕਤਲ ਦੇਖ ਨਾ ਬੋਲੇ
ਕਾਹਤੋਂ ਚਾਰ ਚੁਫੇਰਾ ਚੁੱਪ

ਸਰੇਆਮ ਗਰੀਬ ਦੀ ਲੁੱਟ
ਤੇ ਅਕਲਾਂ ਦਾ ਘੇਰਾ ਚੁੱਪ

ਕਾਹਦਾ "ਜਗਮੋਹਣ" ਪ੍ਦੇਸ ਗਿਆ
ਸੁੰਨਾ ਪਿਆ ਬਨੇਰਾ ਚੁੱਪ

ਬੋਲਿਆਂ ਦੀ ਨਗਰੀ ਦੇ ਵਿੱਚ
ਬੋਲਣ ਨਾਲੋਂ ਚੰਗੇਰਾ ਚੁੱਪ

ਸੱਟ ਮੇਰੀ ਤੇ ਧੜਕੇ ਨਾ
ਕਿਓਂ ਅੱਜ ਦਿਲ ਤੇਰਾ ਚੁੱਪ

ਸਾਇਦ ਪੱਥਰ ਹੋ ਗਿਆ
ਹੁਣ ਤਾਂ ਹੰਝੂ ਮੇਰਾ ਚੁੱਪ...


 
Old 05-Jul-2011
#m@nn#
 
Re: ਕਾਹਦਾ "ਜਗਮੋਹਣ" ਪ੍ਦੇਸ ਗਿਆ... ਰੰਧਾਵਾ ਜੀ

nice janab..

 
Old 06-Jul-2011
Rabb da aashiq
 
Re: ਕਾਹਦਾ "ਜਗਮੋਹਣ" ਪ੍ਦੇਸ ਗਿਆ... ਰੰਧਾਵਾ ਜੀ

nice lines 22 g ...

Post New Thread  Reply

« ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ,..ਰੰਧਾਵ | ਹਥਾਂ ਦੀਆ ਲਕੀਰਾਂ ਤੇ »
X
Quick Register
User Name:
Email:
Human Verification


UNP