ਖ਼ੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ,

ਖ਼ੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ,
ਸਾਡੇ ਬੁੱਲ੍ਹਾਂ ਨੂੰ ਦੰਦਾਸਿਆਂ ਦੀ ਲੋੜ ਨਾ ਰਹੇ ।
ਬਾਜ਼ੂਆਂ ‘ਚ ਦੇਵੀਂ ਸਾਡੇ ਸ਼ਕਤੀ ਅਜਿਹੀ,
ਸਾਡੇ ਹੱਥਾਂ ਨੂੰ ਗੰਡਾਸਿਆਂ ਦੀ ਹੋੜ ਨਾ ਰਹੇ ।
ਕਦਮਾਂ ਅਸਾਡਿਆਂ ਨੂੰ ਅੱਗੇ ਟਿਕੀ ਜਾਣ ਦੇ,
ਮਨ ਦੀ ਕਿਤਾਬ ‘ਚੋਂ ਪਿਆਰ ਦਿਸੀ ਜਾਣ ਦੇ ।
ਦੇਵੀਂ ਤੂੰ ਜ਼ਬਾਨ ‘ਚ ਪੰਜਾਬੀ ਦੀ ਮਿਠਾਸ ਸਾਨੂੰ,
ਮਿਸਰੀ, ਪਤਾਸਿਆਂ ਦੀ ਲੋੜ ਨਾ ਰਹੇ
ਖੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ……
 
Top