ਹਮਸਫਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ,

ਹਮਸਫਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ,

ਅੱਗ ਵਿਚ ਤੁਰਦੇ ਰਹੇ ਹਾਂ ਪਰ ਸ਼ਰਾਰੇ ਨਾਂ ਮਿਲੇ,
ਅਰਸ਼ ਵਿਚ ਉਡਦੇ ਫਿਰੇ ਹਾਂ ਪਰ ਸਿਤਾਰੇ ਨਾਂ ਮਿਲੇ,
ਬਹੁਤ ਵਾਰੀ ਵਕਤ ਸਾਡੇ ਨਾਲ ਇਉਂ ਵੀ ਖੇਡੀ ਗਿਆ,
ਕਿਸ਼ਤੀਆਂ ਮਿਲੀਆਂ ਮਗਰ ਕਿਧਰੇ ਕਿਨਾਰੇ ਨਾਂ ਮਿਲੇ,
ਜ਼ਿੰਦਗੀ ਦਾ ਸਫਰ ਵੀ ਕੁਝ ਇਸ ਤਰਾਂ ਕਟਦਾ ਰਿਹਾ,
ਹਮਸਫਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ,
ਇਸ਼ਕ ਨੇ ਹੁਣ ਤੱਕ ਵੀ ਤੋੜੀ ਨਹੀਂ ਹੈ ਰੀਤ ਇਹ,
ਪਿਆਰ ਤਾਂ ਮਿਲਦਾ ਰਿਹਾ ਪਰ ਪਿਆਰੇ ਨਾਂ ਮਿਲੇ,
 
Top