ਸੁਣ ਕੁੜੀਏ ਤੂੰ ਪਿਆਰ ਕਰੀ ਨਾਂ ,

ਸੁਣ ਕੁੜੀਏ ਤੂੰ ਪਿਆਰ ਕਰੀ ਨਾਂ , ਕਿਸੇ ਉੱਤੇ ਇਤਬਾਰ ਕਰੀ ਨਾ,
ਇੱਕ ਮਿਰਗਾਂ ਦੀ ਚਾਲ ਨਾਂ ਚੱਲੀ ਪਾ ਸੁਰਮੇ ਦੀ ਧਾਰੀ ਨੀ ,
ਇੱਜਤਾ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ.....

ਸਭਨਾਂ ਕੋਲੇ ਝੂਠ ਨਾਂ ਬੋਲੀ , ਹਰ ਇੱਕ ਨੂੰ ਤੂੰ ਸੱਚ ਪਰ ਦੱਸੀ,
ਬਹੁਤਾ ਨਾਂ ਉੱਡਜੂਂ-ਉੱਡਜੂਂ , ਦੰਦਾ ’ਚ ਪੱਲਾ ਦੱਬ ਨਾਂ ਹੱਸੀਂ ,

ਬੜੇ ਨੇ ਕੁੰਜੀਆਂ ਸਾਭਣ ਵਾਲੇ , ਜੋ ਤੇਰੀ ਖੁਦ ਮੁਖਤਿਆਰੀ ਨੀ,
ਇੱਜਤਾ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ...
 
Top