ਭੁੱਖਿਆ ਨੂੰ ਸਾਨੂੰ ---

rkorpal

Elite
ਸਾਰਾ ਦਿਨ ਬਾਪੂ ਮੇਰਾ ਕਰਦਾ ਹੈ ਵਾਡੀਆਂ, ਸਾਰਾ ਦਿਨ ਫਿਰਦੀ ਮੈਂ ਸਿਰਹਾ ਚੁਗਦੀ,

ਭੁੱਖਿਆ ਨੂੰ ਸਾਨੂੰ ਨਾਂ ਵਗਾਰ ਪੁੱਗਦੀ.......

ਕਾਲੀਆਂ ਤੇ ਬੂਰੀਆਂ ਦੇ ਬੱਗ ਮੇਰਾ ਵੀਰਾ ਚਾਰੇ, ਗੋਹਾ ਕੂੜਾ ਸਿਰ ਉੱਤੇ ਮਾਂ ਸੁੱਟਦੀ,

ਮਿਲਦੀ ਨਾਂ ਫੇਰ ਵੀ ਲੱਸੀ ਦੀ ਘੁੱਟ ਵੀ.......

ਖੇਡ ਤੇ ਪੜਾਈ ਦੀ ਥਾਂ ਸਾਡਿਆਂ ਨਿਆਣਿਆ ਨੂੰ ਪੈਂਦਾ ਜੁਮੇਵਾਰੀਆ ਜੂੜਾ ਚੁੱਕਣਾਂ,

ਕਿਸੇ ਰੱਬ ਨੇ ਨਾ ਆ ਕੇ ਹਾਲ ਪੁੱਛਣਾ......

ਲੋਕਾ ਦੀਆ ਮਿਹਨਤਾਂ ਦੀ ਹੁੰਦੀ ਜਿੱਥੇ ਲੁੱਟ ਹੋਵੇ,

ਅੱਗ ਲਾਉਣ ਇਹੋ ਜਿਹੇ ਲੋਕ ਰਾਜ ਨੂੰ,

ਕੌਣ ਰੋਕੂ ਹੱਕ ਹੱਕ-ਸੱਚ ਦੀ ਅਵਾਜ ਨੂੰ.. ....


ਸਾਧੂ ਸਿੰਘ ਤਖਤੂਪੁਰਾ
 
Top