UNP

ਕਾਸ਼ ਜੇ ਕਿਤੇ ਮੈਂ,

Go Back   UNP > Poetry > Punjabi Poetry

UNP Register

 

 
Old 20-May-2011
Birha Tu Sultan
 
ਕਾਸ਼ ਜੇ ਕਿਤੇ ਮੈਂ,

ਜਦ ਉਹ ਨਾ ਪਾਸ ਹੁੰਦਾ,
ਦਿਲ ਹੈ ਉਦਾਸ ਹੁੰਦਾ
ਥੰਮ੍ਹਾਂ ਬਿਨਾਂ ਹੈ ਜਿੱਦਾਂ,
ਖੜ੍ਹਿਆ ਅਕਾਸ਼ ਹੁੰਦਾ
ਕਾਸ਼ ਜੇ ਕਿਤੇ ਮੈਂ,
ਕੋਈ ਬੁੱਤ ਤਰਾਸ਼ ਹੁੰਦਾ
ਮੂਰਤ ਬਨਾ ਕੇ ਉਸਦੀ,
ਪਾਉਂਦਾ ਸਵਾਸ ਹੁੰਦਾ
ਸ਼ਹਿਰਾਂ ਦੀ ਭੀੜ ਕੋਲੋਂ,
ਜੰਗਲ ਦਾ ਵਾਸ ਹੁੰਦਾ
ਚੱਪਾਂ ਦਾ ਰਾਜ ਹੁੰਦਾ,
ਰੌਲੋ ਦਾ ਨਾਸ ਹੁੰਦਾ
ਮਨ ਚੋਂ ਇਹ ਸਿ਼ਕਵਿਆਂ ਦਾ,
ਸਾਰਾ ਨਿਕਾਸ ਹੁੰਦਾ
ਅਪਨਾ ਨਹੀਂ ਹੈ ਕੋਈ,
ਇਤਨਾ ਅਹਿਸਾਸ ਹੁੰਦਾ
ਉਸ ਦੇ ਬਿਨਾਂ ਹੈ ਜੀਣਾਂ,
ਏਨਾਂ ਧਰਾਸ ਹੁੰਦਾ
ਵੱਖਰਾ ਨਹੀਂ ਜੋ ਕਹਿੰਦੇ,
ਨਹੂੰਆਂ ਤੋਂ ਮਾਸ ਹੁੰਦਾ
ਅਪਣਾ ਹੀ ਮਾਰਦਾ ਹੈ,
ਅਪਣਾ ਜੋ ਖਾਸ ਹੁੰਦਾ..........

 
Old 21-May-2011
jaswindersinghbaidwan
 
Re: ਕਾਸ਼ ਜੇ ਕਿਤੇ ਮੈਂ,

good one

bai g plz writer name wi likh dya kro

 
Old 21-May-2011
Birha Tu Sultan
 
Re: ਕਾਸ਼ ਜੇ ਕਿਤੇ ਮੈਂ,

jo hukam ji

 
Old 21-May-2011
#m@nn#
 
Re: ਕਾਸ਼ ਜੇ ਕਿਤੇ ਮੈਂ,

wah ji...ਅਪਣਾ ਹੀ ਮਾਰਦਾ ਹੈ, ਅਪਣਾ ਜੋ ਖਾਸ ਹੁੰਦਾ..........

 
Old 21-May-2011
Birha Tu Sultan
 
Re: ਕਾਸ਼ ਜੇ ਕਿਤੇ ਮੈਂ,

thx ji

Post New Thread  Reply

« ਮੈ ਅਕਸਰ ਡਰ ਜਾਂਦਾ ਹਾਂ ਵਾਵਰੋਲਿਆਂ ਤੋ, | ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ »
X
Quick Register
User Name:
Email:
Human Verification


UNP