ਮੈਂ ਇੱਕ ਵੈਸ਼ਿਆ ਹਾਂ..!!!!!!

rickybadboy

Well-known member
ਹਾਂ, ਮੈਂ ਇੱਕ ਵੈਸ਼ਿਆ ਹਾਂ,,
ਜਿਸਮ ਬਜ਼ਾਰੇ ਸ਼ਰਿਆਮ ਵਿਕਦੀ
ਇੱਕ ਵੈਸ਼ਿਆ...
ਮੈਂ ਇੱਕ ਐਸੀ ਸ਼ਰਾਪੀ ਰੂਹ ਹਾਂ
ਜਿਸ ਲਈ ਜ਼ਿੰਦਗੀ ਕਿਸੇ ਚਿੱਕੜ 'ਚ ਡਿੱਗੇ
ਸਿੱਕੇ ਵਾਂਗ ਹੈ
ਜਿਸ ਨੂੰ ਦਿਨ ਦੇ ਉਜਾਲੇ 'ਚ ਉਸਦਾ ਆਪਣਾ ਵੀ ਕੋਈ ਨਹੀਂ ਚੁੱਕਦਾ...

"ਮੇਰੀ ਲਾਡੋ"
"ਮੇਰੀ ਜਾਨ" ਇਹੋ ਜਿਹੇ ਲਫਜ਼ਾਂ ਤੋਂ ਮੈਨੂੰ ਕੀ ਭਾਅ
ਮੈਂ ਤਾਂ ਜਦ ਵੀ ਸੁਣੇ ਹਵਸ 'ਚ ਲਿਪਟੇ ਹੋਏ ਲਫਜ਼ ਹੀ ਸੁਣੇ
ਮੈਨੂੰ 'ਤੇ ਜਿਸਨੇ ਵੀ ਦੇਖਿਆ
ਚਿਹਰੇ 'ਤੇ ਗੰਦੀ ਜਿਹੀ ਮੁਸਕਾਨ ਰੱਖ ਕੇ ਹੀ ਦੇਖਿਆ ਹੈ
ਹੁਣ ਤਾਂ ਮੈਨੂੰ ਇਹ ਡਰ ਰਹਿੰਦਾ ਕਿਤੇ
ਕਿਸੇ ਰਾਤ ਇਹ ਚੰਨ ਤਾਰੇ ਵੀ ਮੈਨੂੰ ਉਠਾ ਮੇਰੇ ਭਾਅ ਨਾ ਪੁੱਛ ਬੈਠਣ...
ਮੇਰੇ ਲਈ ਪਿਆਰ ਲਫਜ਼
ਕਿਸੇ ਬਾਰੀ ਦੀ ਚੀਥ 'ਚੋਂ ਚੋਰੀ ਚੋਰੀ
ਦੇਖਣ ਵਾਲੀ ਸ਼ਹਿ ਦਾ ਨਾਮ ਹੈ...
ਜਿਸ ਨੂੰ ਬਸ ਦੂਰੋਂ ਦੇਖਿਆ ਜਾ ਸਕਦਾ ਹੈ, ਮਾਣਿਆ ਨਹੀਂ

ਪਰ ਮੈਂ ਤਾਂ ਮਜਬੂਰੀ ਵਸ ਪੈ
ਆਪਣਾ ਜਿਸਮ ਇਹਨਾਂ ਸਫ਼ੈਦ-ਪੋਸ਼ ਕੁੱਤਿਆਂ ਨੂੰ ਦਿੰਦੀ ਹਾਂ...
ਜੇ ਮੈਂ ਵੈਸ਼ਿਆ ਹਾਂ
ਤਾਂ ਉਹ ਕੌਣ ਹੈ

ਜੋ ਸਿਰਫ ਕੁਝ filman ਪਾਉਣ ਲਈ
ਕਿਸੇ ਪ੍ਰੋਡਿਊਸਰ ਦੀ ਸੇਜ ਤੇ ਹੱਸਦੀ ਹੈ

ਉਹ ਕੌਣ ਹੈ
ਜਿਹੜੀ ਸਸਤੀ ਸ਼ਹੁਰਤ ਸਦਕੇ ਆਪਣੇ ਐਮ-ਐਮ-ਐੱਸ... ਅਸ਼ਲੀਲ ਸੀ.ਡੀਜ਼ vikvaundi ਹੈ...

ਉਹ ਕੌਣ ਹੈ

ਜਿਹੜੀ
...ਸ਼ਰਿਆਮ ਆਪਣੇ ਜਿਸਮ ਦੀ ਨੁਮਾਇਸ਼ ਕਰ
ਪਿਆਰ ਦੀ ਆੜ ਲੈ ਆਪਣਾ ਸ਼ੌਂਕ ਪੁਗਾਉਂਦੀ ਹੈ...
ਉਹ ਕੌਣ ਹੈ?

ਜਿਹੜੀ ਹਵਸ ਬਾਜੋਂ ਆਪਣੀ ਬਣੀ ਹੋਈ ਕੁੱਖ ਦਾ ਹੱਸਦੀ ਹੋਈ ਗਰਬ-ਪਾਤ ਕਰਵਾਉਂਦੀ ਹੈ...

ਜੇ ਮੇਰੇ ਵੱਲ ਦੇਖ ਕੇ ਥੁੱਕਦੇ ਹੋ ਤਾਂ
ਇਹਨਾਂ ਨੂੰ ਇੱਜ਼ਤ ਨਾਲ ਭਰੇ ਹੋਏ ਗੱਫੇ ਕਿਉਂ ਦਿੰਦੇ ਹੋ
ਜੇ ਮੈਂ ਸਮਾਜ ਦੀ ਗੰਦਗੀ ਹਾਂ
ਤਾਂ ਇਹ "ਐਡੀਡਾਸ", "ਵਰਸਾਚੀ" ਦੇ ਕੱਪੜਿਆਂ 'ਚ ਘੁੰਮਦੀਆਂ ਕੌਣ ਨੇ


ਇਹ ਸਮਾਜ ਵੈਸ਼ਿਆਵਾਂ ਤੇ ਭੁੱਖੇ ਕੁੱਤਿਆਂ ਦੀ ਭੀੜ ਬਣ ਚੁੱਕਿਆ ਹੈ
ਬਸ ਇਹਨਾਂ 'ਚ 'ਤੇ ਮੇਰੇ 'ਚ ਇਹੀ ਫਰਕ ਹੈ
ਕਿ ਮੇਰਾ ਤਨ ਮੈਲ਼ਾ ਹੈ 'ਤੇ ਇਹਨਾਂ ਦੇ ਦਿਲ
ਮੇਰੇ ਤੇ ਇਹਨਾਂ ਦੇ ਵਿਚਕਾਰ ਗਰੀਬੀ ਦਾ ਇੱਕ ਮਹੀਨ ਜਿਹਾ ਪਰਦਾ ਹੈ
ਕਿਸੇ ਦਿਨ ਚੁੱਕ ਕੇ ਦੇਖ ਲੈਣਾ
ਇਹਨਾਂ 'ਚ ਤੇ ਮੇਰੇ 'ਚ ਕੋਈ ਫਰਕ ਨਹੀਂ
ਮੈਨੂੰ ਦੁੱਖ ਇਹ ਨਹੀਂ ਕਿ ਮੈਂ ਵੈਸ਼ਿਆ ਹਾਂ,
ਦੁੱਖ ਹੈ
ਕਿ "ਮੈਂ ਗਰੀਬ ਵੈਸ਼ਿਆ ਹਾਂ"



RICKY BADBOY
 
Top