ਅੰਗ ਸੰਗ - ਡਾ ਮੋਹਨ ਅੰਮ੍ਰਿਤਸਰ

JUGGY D

BACK TO BASIC
ਦਿਲ ਦੇ ਅੰਗ ਸੰਗ ਰਹਿਣਾ ਪੈਣਾ ।
ਟੁੱਟ ਵੀ ਜਾਵੇ ਸਹਿਣਾ ਪੈਣਾ।

ਪੱਤਿਆਂ ਜਿਨ੍ਹਾਂ ਹਰਿਆਂ ਰਹਿਣਾ,
ਧੁੱਪ ਤੇ ਕੋਰਾ ਸਹਿਣਾ ਪੈਣਾ ।

ਆਖ਼ਰ ਤਬਦੀਲੀ ਹੋ ਕੇ ਰਹਿਣੀ,
ਲੋਕਾਈ ਦੇ ਹੱਕ \'ਚ ਵਹਿਣਾ ਪੈਣਾ ।

ਹੱਸਦੇ ਹੱਸਦੇ ਵਿਛੜ ਗਏ ਸਾਂ,
ਗ਼ਮ ਦੇ ਦਰਿਆ ਵਹਿਣਾ ਪੈਣਾ ।

ਜ਼ਮੀਰ ਮਰੀ ਤਾਂ ਮਰ ਗਿਆ ਬੰਦਾ,
ਮੋਇਆਂ ਕਬਰੀ ਲਹਿਣਾ ਪੈਣਾ ।
 
Top