UNP

ਪੀੜ ਪਰਾਈ - ਇੰਦਰਜੀਤ ਪੁਰੇਵਾਲ

Go Back   UNP > Poetry > Punjabi Poetry

UNP Register

 

 
Old 12-May-2011
JUGGY D
 
ਪੀੜ ਪਰਾਈ - ਇੰਦਰਜੀਤ ਪੁਰੇਵਾਲ

ਪੀੜ ਪਰਾਈ ਹਰਦਮ ਜਰਦਾ ਰਹਿੰਦਾ ਹਾਂ
ਹਿਜ਼ਰ ਤੇਰੇ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ
ਯਾਦ ਨਾ ਤੇਰੀ ਦਿਲ ਚੋ ਮੇਰੇ ਵਿਸਰ ਜਾਏ
ਸਾਂਭ ਕੇ ਰੱਖੇ ਖ਼ਤ ਮੈਂ ਪੜਦਾ ਰਹਿੰਦਾ ਹਾਂ
ਦੁਸ਼ਮਣ ਤਾਂ ਦੁਸ਼ਮਣ ਨੇ ਉਹਦਾ ਡਰ ਕਾਹਦਾ
ਸੱਜਨਾਂ ਕੋਲੋਂ ਅਜਕਲ ਡਰਦਾਂ ਰਹਿੰਦਾਂ ਹਾਂ
ਉਹ ਵੀ ਦਿਨ ਸਨ ਪੋਹ ਵਿੱਚ ਨੰਗੇ ਫ਼ਿਰਦੇ ਸੀ
ਹਾੜ ਮਹੀਨੇ ਅਜਕਲ ਠਰਦਾ ਰਹਿੰਦਾ ਹਾਂ
ਹੱਥ ਨਾ ਆਇਆ ਵੇਲਾ ਹੱਥੋਂ ਨਿਕਲ ਗਿਆ
ਵਾਂਗ ਸ਼ੁਦਾਈਆਂ ਭੱਜ ਭੱਜ ਫ਼ੜਦਾ ਰਹਿੰਦਾ ਹਾਂ
ਸਾਰੀ ਉਮਰ ਨਾ ਮੰਦਰ ਕਦੇ ਮਸੀਤ ਗਿਆ
ਬੁੱਢਾ ਹੋਇਆ ਰੱਬ ਰੱਬ ਕਰਦਾ ਰਹਿੰਦਾ ਹਾਂ
ਸ਼ੌਂਕ ਸੀ ਮੈਨੂੰ ਅੱਗਾਂ ਦੇ ਨਾਲ ਖੇਡਣ ਦਾ
ਜੁਗਨੂੰਆਂ ਕੋਲੋਂ ਅਜਕਲ ਡਰਦਾਂ ਰਹਿੰਦਾ ਹਾਂ

 
Old 12-May-2011
#m@nn#
 
Re: ਪੀੜ ਪਰਾਈ - ਇੰਦਰਜੀਤ ਪੁਰੇਵਾਲ

wah...

 
Old 12-May-2011
Lakhi Sokhi
 
Re: ਪੀੜ ਪਰਾਈ - ਇੰਦਰਜੀਤ ਪੁਰੇਵਾਲ

waah 22 ji

 
Old 12-May-2011
jaswindersinghbaidwan
 
Re: ਪੀੜ ਪਰਾਈ - ਇੰਦਰਜੀਤ ਪੁਰੇਵਾਲ

kyaa baat hai...

Post New Thread  Reply

« Main...***** | ਖ਼ੁਸ਼ਬੂ - ਮਹਿੰਦਰਪਾਲ ਸਿੰਘ ਪਾਲ »
X
Quick Register
User Name:
Email:
Human Verification


UNP