ਜਦ ਮਾੜੇ ਹੋਣ ਨਸੀਬ, ਤਾਂ ਧੀਆਂ ਮਰਦੀਆਂ ਨੇ |




*****

ਟੱਬਰ ਵੱਡਾ ਘੱਟ ਕਮਾਈ,
ਗਲ ਨੂੰ ਪੈਂਦੀ ਜਦ ਮਹਿੰਗਾਈ,
ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ, ਤਾਂ ਧੀਆਂ ਮਰਦੀਆਂ ਨੇ |

ਜਦ ਪੁੱਤਰਾਂ ਤੇ ਫ਼ੋਕਾ ਮਾਣ ਹੋਵੇ,
ਜਦ ਦੁਨੀਆਂ ਮਰਦ ਪ੍ਰਧਾਨ ਹੋਵੇ,
ਔਰਤ ਨੂੰ ਸਮਝਦੇ ਚੀਜ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ, ਤਾਂ ਧੀਆਂ ਮਰਦੀਆਂ ਨੇ |


ਜਦ ਦਾਜ ਦੀ ਕਿਤੇ ਕੋਈ ਮੰਗ ਕਰਦਾ,
ਵਿਆਹ ਮਗਰੋਂ ਕੁੜੀ ਨੂੰ ਤੰਗ ਕਰਦਾ,
ਜਦ ਲਾਲਚ ਦਾ ਉੱਗੇ ਬੀਜ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ, ਤਾਂ ਧੀਆਂ ਮਰਦੀਆਂ ਨੇ |

ਜਦ ਆਬਰੂ ਕਿਸੇ ਧੀ ਦੀ ਕੋਈ ਖੋਂਹਦਾ ਹੈ,
ਜਾਂ ਝੂਠੇ ਪਿਆਰ ਦੇ ਸੁਪਨੇ ਦਿਖਾਉਂਦਾ ਹੈ,
ਜਦ ਟੁੱਟਦੀ ਦਿਲ ਦੀ ਰੀਝ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ, ਤਾਂ ਧੀਆਂ ਮਰਦੀਆਂ ਨੇ |

ਜਦ ਧੀ ਕੋਈ ਵੀ ਦਾਗ ਪੱਗ ਨੂੰ ਲਾਉਂਦੀ ਹੈ,
ਸਿਰ ਨੀਵਾਂ ਮਾਪੇਆਂ ਦਾ ਕਿਤੇ ਕਰਾਉਂਦੀ ਹੈ,
ਜਦ ਡੰਗੇ ਲੋਕਾਂ ਦੀ ਜੀਭ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ, ਤਾਂ ਧੀਆਂ ਮਰਦੀਆਂ ਨੇ|

ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ, ਤਾਂ ਧੀਆਂ ਮਰਦੀਆਂ ਨੇ|


*****

*Unknown*
 
Top