ਸਹਾਰੇ - ਮਹਿੰਦਰ ਸਿੰਘ ਘੱਗ.

JUGGY D

BACK TO BASIC
ਹਵਾਵਾਂ ਸਹਾਰੇ ਨਾ ਕਿਸ਼ਤੀ ਨੂੰ ਛਡੀਏ ਹਵਾਵਾਂ ਵੀ ਰੁਖ ਬਦਲ ਲੈਂਦੀਆਂ ਨੇ
ਕਦੀ ਨਾਂ ਨਿਰੀ ਟੇਕ ਰਾਖੇ ਤੇ ਰਖੀਏ ਕਿ ਵਾੜਾਂ ਵੀ ਖੇਤੀ ਨਿਗਲ ਲੈਂਦੀਆਂ ਨੇ
ਸਬਰ ਵਾਲਿਆਂ ਦੇ ਸਬਰ ਦੀ ਕਹਾਣੀ ਜਾਬਰ ਦੀ ਬੋਲੀ ਚ ਲਿਖੀ ਹੈ ਜਾਂਦੀ
ਚੜ੍ਹਦੇ ਸੂਰਜ ਨੂੰ ਹਰ ਕੋਈ ਕਰਦਾ ਸਲਾਮਾਂ ਤੇ ਕਲਮਾਂ ਵੀ ਪਾਸਾ ਬਦਲ ਲੈਂਦੀਆਂ ਨੇ
ਧਰਮ ਚੋਂ ਦਇਆ ਜਦ ਲਾ ਜਾਏ ਉਡਾਰੀ ਧਰਮ ਫੇਰ ਬਣਦਾ ਫਸਾਦਾਂ ਦਾ ਸੋਮਾ
ਧਰਮੀ ਜਦ ਖੂਨ ਦੇ ਸੋਹਲੇ ਪਿਆ ਗਾਵੇ ਬਹਾਰਾਂ ਵੀ ਖੂਸ਼ੀਆਂ ਨਿਗਲ ਲੈਂਦੀਆਂ ਨੇ
ਬੋਲੀ ਹੀ ਕੌਮਾਂ ਦੀ ਪੈਹਚਾਣ ਹੁੰਦੀ ਬੋਲੀ ਹੀ ਕੌਮਾਂ ਦੀ ਜਿੰਦ ਜਾਨ ਹੁੰਦੀ
ਬੋਲੀ ਤੇ ਵਿਰਸੇ ਤੋਂ ਵਿਛੜੀਆਂ ਕੌਮਾਂ ਗੁਲਾਮੀ ਦਾ ਜੂਲਾ ਵੀ ਝਲ ਲੈਂਦੀਆਂ ਨੇ
ਮਿਲਵੇ ਕੀ ਮੈਹਮਾਂ ਦੀ ਸਮਝ ਦੇ ਆਇਆਂ ਮਿਲ ਬੈਠਣਾ ਹੋ ਜਾਂਦਾ ਸੁਖਾਲਾ
ਜੋਸ਼ ਤੇ ਹੋਸ਼ ਜਦ ਹੋ ਜਾਣ ਇਕਠੇ ਕੋੰਮਾਂ ਫਿਰ ਮੰਜ਼ਲਾਂ ਮਲ ਲੈਂਦੀਆਂ ਨੇ
ਖਟੇਂ ਗਾ ਕੀ ਘੱਗ ਝੱਖੜ ਜਿਹਾ ਬਣ ਕੇ ਭੂਤਰੇ ਝੱਖੜ ਤਾਂ ਕਮ ਉਮਰ ਹੁੰਦੇ
ਅਣਖੀ ਜਦ ਮੌਤ ਨੂੰ ਪਾੳਂਦੇ ਵੰਗਾਰਾਂ ਕਜ਼ਾਵਾਂ ਵੀ ਰਸਤਾ ਬਦਲ ਲੈਂਦੀਆਂ ਨੇ
 
Top