ਬੇਪਰਵਾਹ - ਮਹਿਮਾਨ ਪ੍ਰਵੀਨ.

JUGGY D

BACK TO BASIC
ਬੇਪਰਵਾਹ - ਮਹਿਮਾਨ ਪ੍ਰਵੀਨ.
ਇਸ਼ਕ-ਇਸ਼ਕ ਤਾਂ ਹਰ ਕੋਈ ਆਖੇ, ਪਰ ਕਰੇ ਕੋਈ ਬੇਪਰਵਾਹ,
ਇਹ ਇਸ਼ਕ ਤਾਂ ਲੱਖੋ, ਕੱਖ ਕਰੌਦਾ, ਇਦ੍ਹਾ ਕੋਈ ਨਾ ਜਾਣੇ ਥਾਹ।
ਇਸ਼ਕ ਦੇ ਪੱਟੇ ਪੈਰੀ ਘੂੰਗਰੂ ਬੰਨ੍ਹਕੇ, ਨੱਚਣ ਥਾ-ਥਈ-ਥਾ,
ਇਸ ਇਸ਼ਕ ਦੀ ਖਾਤਿਰ ਬਣ ਕੇ ਕੰਜਰੀ, ਸੀ ਨੱਚਿਆ ਬੁੱਲ੍ਹੇ ਸ਼ਾਹ।
ਇਸ਼ਕ ਤਾਂ ਵਿੱਚ ਥਲਾਂ ਦੇ ਸਾੜੇ, ਇਹ ਡੋਬੇ ਵਿੱਚ ਚਨਾਹ,
ਇਸ਼ਕ ਤਾਂ ਰਾਂਝੇ ਕੰਨ ਪੜਵਾ ਕੇ, ਪਾਇਆ ਕਿਹੜੇ ਰਾਹ?
ਇੱਕ ਸੱਚੇ ਆਸਿ਼ਕ ਬਿਨ ਮੌਤ ਨੂੰ ਜੱਫੀ, ਕੋਣ ਪਾਵੇ ਖਾ-ਮਖਾਹ,
ਟੋਅ (ਮਾਣ) ਇਸ਼ਕ ਦੇ ਰੰਗ ਨਿਆਰੇ, ‘ਮਹਿਮਾਨ’ ਆਖੇ ਵਾਹ-ਬਈ-ਵਾਹ।
 
Top