ਮਾਵਾਂ ਠੰਢੀਆਂ ਛਾਵਾਂ - ਬਲਵੰਤ ਛਾਬੜਾ

JUGGY D

BACK TO BASIC
ਮਾਵਾਂ ਠੰਢੀਆਂ ਛਾਵਾਂ - ਬਲਵੰਤ ਛਾਬੜਾ

ਮਾਵਾਂ ਠੰਢੀਆਂ ਛਾਵਾਂ ਹਰ ਕੋਈ ਕਹਿੰਦਾ ਏ
ਪਰ ਕੋਈ ਕਿਸਮਤ ਵਾਲਾ ਇਸ ਦੀ ਛਾਵੇਂ ਬਹਿੰਦਾ ਏ।
ਪੇਟ ਦੀ ਭੁੱਖ ਮਿਟਾਵਣ ਖਾਤਰ,
ਜ਼ਿੰਮੇਵਾਰੀਆਂ ਨਿਭਾਵਣ ਖਾਤਰ,
ਪਰਦੇਸ਼ਾਂ ਦੀਆਂ ਸੜਕਾਂ ਉਤੇ
ਉੱਗੇ ਹੋਏ ਦਰੱਖਤਾਂ ਥੱਲੇ,
ਆਪਣੀ ਮਾਂ ਨੂੰ ਯਾਦ ਕਰਕੇ
ਆਪਣੀ ਛਾਂ ਨੂੰ ਯਾਦ ਕਰਕੇ
ਦੁਖੀ ਮਨ ਪਰਚਾਉਂਦਾ ਏ ਮਾਵਾਂ ਠੰਢੀਆਂ…
ਧੀਆਂ ਨੇ ਤਾਂ ਜਾਣਾ ਹੀ ਸੀ,
ਆਪਣਾ ਘਰ ਵਸਾਣਾ ਹੀ ਸੀ।
ਸਮੇਂ ਨੇ ਐਸੇ ਖੇਲ ਦਿਖਾਏ,
ਪੁੱਤਰ ਜਾ ਪਰਦੇਸ਼ ਵਸਾਏ।
ਬੁੱਢੀ ਮਾਂ ਨਿੱਤ ਰਸਤਾ ਵੇਖੇ,
ਕਿਤੇ ਇਹ ਛਾਂ ਵੀ ਢਲ ਨਾ ਜਾਏ,
ਇਹੀ ਖੌਫ ਹਰ ਵੇਲੇ ਉਸ ਨੂੰ,
ਦਿਲ ਹੀ ਦਿਲ ਵਿਚ ਖਾਂਦਾ ਏ ਮਾਵਾਂ…
ਦਿਨ ਬੀਤੇ ਮਹੀਨੇ ਬੀਤੇ, ਬੀਤ ਗਏ ਹੁਣ ਸਾਲ ਹੀ,
ਬੁਢੇਪੇ ਵਿਚ ਰੁਲਦੀ ਦਾ ਹੁਣ, ਕਿਸੇ ਨਾ ਪੁੱਛਿਆ ਹਾਲ ਹੀ,
ਯਾਦਾਂ ਦੇ ਸਹਾਰੇ ਬੈਠੀ, ਔਸੀਆਂ ਪਾਏ,
ਕਾਂ ਉਡਾਏ, ਕਦੋਂ ਕੋਈ ਸੁਨੇਹਾ ਲਿਆਏ,
ਮਾਂ ਦੇ ਕਲੇਜੇ ਠੰਢ ਪਾਏ।
ਵਿਛੜਿਆ ਦਿਲ ਦਾ ਟੋਟਾ, ਕਦੋਂ ਆ ਜੁੜ ਕੇ ਬਹਿੰਦਾ ਏ।
ਮਾਵਾਂ ਠੰਢੀਆ ਛਾਵਾਂ,
ਹਰ ਕੋਈ ਕਹਿੰਦਾ ਏ
ਪਰ ਕੋਈ ਕਿਸਮਤ ਵਾਲਾ, ਇਸ ਦੀ ਛਾਵੇਂ ਬਹਿੰਦਾ ਏ।
 
Top