ਸਾਜਨਾ ਦਿਵਸ ਤੇ ਵਿਸ਼ੇਸ਼ - ਜੋਗਾ ਸਿੰਘ ਨਿਊ ਜਰਸੀ

JUGGY D

BACK TO BASIC
ਸਾਜਨਾ ਦਿਵਸ ਤੇ ਵਿਸ਼ੇਸ਼ - ਜੋਗਾ ਸਿੰਘ ਨਿਊ ਜਰਸੀ

ਭੁੱਲ ਕੇ ਨਾ ਕੇਸ ਕਟਾਈਏ, ਵਿਰਸਾ ਨਾ ਕਦੇ ਭੁਲਾਈਏ।
ਸਿਰਾਂ ਤੇ ਦਸਤਾਰ ਸਜਾਈਏ, ਗਾਤਰੇ ਕ੍ਰਿਪਾਨਾ ਪਾਈਏ।
ਆ ਗਿਆ ਹੈ ਦਿਨ ਵਿਸਾਖੀ, ਖਾਲਸਾ ਸਜਾਉਣ ਦਾ।
ਅਨੰਦਪੁਰ ਤੋਂ ਆਇਆ ਸੱਦਾ, ਅੰਮ੍ਰਿਤ ਛਕਾਉਣ ਦਾ।
ਗੁਰਮਤਿ ਦਾ ਰਾਹ ਅਪਣਾਈਏ,ਅਨੰਦਪੁਰ ਨੂੰ ਚਾਲੇ ਪਾਈਏ।
ਰਲ ਮਿਲ ਗੁਰਬਾਣੀ ਗਾਈਏ,ਐੈਬਾਂ ਤੋਂ ਛੁਟਕਾਰਾ ਪਾਈਏ।
ਆ ਗਿਆ ਹੈ ਦਿਨ ਵਿਸਾਖੀ, ਭੁੱਲਾਂ ਬਖਸ਼ਾਉਣ ਦਾ।
ਅਨੰਦਪੁਰ ਤੋਂ ਆਇਆ ਸੱਦਾ, ਅੰਮ੍ਰਿਤ ਛਕਾਉਣ ਦਾ।
ਨਸ਼ਿਆਂ ਤੋਂ ਮੋੜ ਜ਼ਵਾਨੀ, ਚਰਨੀ ਲਾਏ ਪੰਥ ਦਾ ਬਾਨੀ।
ਦਿੰਦਾ ਹੈ ਰੂਪ ਰੁਹਾਨੀ, ਦਾਤਾਂ ਵੰਡਦਾ ਪੁੱਤਰਾਂ ਦਾ ਦਾਨੀ।
ਆ ਗਿਆ ਹੈ ਦਿਨ ਵਿਸਾਖੀ, ਮੁਰਾਦਾਂ ਨੂੰ ਪਾਉਣ ਦਾ।
ਅਨੰਦਪੁਰ ਤੋਂ ਆਇਆ ਸੱਦਾ, ਅੰਮ੍ਰਿਤ ਛਕਾਉਣ ਦਾ।
ਕੁਲੀਆਂ ਤੋਂ ਮਹਿਲ ਬਣਾਵੇ,ਊਚ ਨੀਚ ਦਾ ਫਰਕ ਮਿਟਾਵੇ।
ਭਟਕਿਆਂ ਨੂੰ ਰਾਹੇ ਪਾਵੇ, ਨਿਤਾਣਿਆਂ ਦਾ ਤਾਣ ਵਧਾਵੇ।
ਆ ਗਿਆ ਹੈ ਦਿਨ ਵਿਸਾਖੀ, ਟੁਟੀਆਂ ਜੜਵਾਉਣ ਦਾ।
ਅਨੰਦਪੁਰ ਤੋਂ ਆਇਆ ਸੱਦਾ, ਅੰਮ੍ਰਿਤ ਛਕਾਉਣ ਦਾ।
ਔਗਣਾਂ ਨੂੰ ਮਾਰ ਮੁਕਾਈਏ, ਖਾਲਸਾਈ ਗੁਣ ਅਪਣਾਈਏ।
ਮਜਲੂਮਾਂ ਲਈ ਸੀਸ ਕਟਾਈਏ,ਜ਼ਾਲਮ ਨਾਲ ਮੱਥਾ ਲਾਈਏ।
ਆ ਗਿਆ ਹੈ ਦਿਨ ਵਿਸਾਖੀ,ਸੁਤੀਆਂ ਅਣਖਾਂ ਜਗਾਉਣ ਦਾ।
ਅਨੰਦਪੁਰ ਤੋਂ ਆਇਆ ਸੱਦਾ, ਅੰਮ੍ਰਿਤ ਛਕਾਉਣ ਦਾ।
ਦਸਮ ਪਿਤਾ ਦਾ ਹੁਕਮ ਇਲਾਹੀ,ਗੁਲਾਮੀ ਦੀ ਕੱਟਣੀ ਫਾਹੀ।
ਹੱਕਾਂ ਲਈ ਤੇਗ ਵੀ ਵਾਹੀ,ਜੋਗਿਆ ਦਿੰਦਾ ਇਤਿਹਾਸ ਗੁਹਾਈ।
ਆ ਗਿਆ ਹੈ ਦਿਨ ਵਿਸਾਖੀ, ਭੈਂਟ ਸਿਰਾਂ ਦੀ ਚੜਾਉਣ ਦਾ।
ਅਨੰਦਪੁਰ ਤੋਂ ਆਇਆ ਸੱਦਾ, ਅੰਮ੍ਰਿਤ ਛਕਾਉਣ ਦਾ।
 
Top