ਦਰਦ ਦੁੱਖਾਂ ਦੇ - ਮਨਮੋਹਨ ਭਿੰਡਰ, ਨਿਊਯਾਰਕ

JUGGY D

BACK TO BASIC
ਦਰਦ ਦੁੱਖਾਂ ਦੇ - ਮਨਮੋਹਨ ਭਿੰਡਰ, ਨਿਊਯਾਰਕ .

ਇਹ ਰਾਤਾਂ ਨੀਂਦ ਚੁਰਾਵਣ ਰਾਤਾਂ
ਇਹ ਮੈਨੂੰ ਕੁਝ ਸਮਝਾਵਣ ਰਾਤਾਂ

ਦਿੱਲੀ ਵਿੱਚ ਜੋ ਜਿਉਂਦੇ ਸਾੜੇ
ਉਹ ਮੈਨੂੰ ਕਲਪਾਵਣ ਰਾਤਾਂ

ਦਰਦ ਦੁੱਖਾਂ ਦੇ ਉਹੀ ਜਾਨਣ
ਮੈਨੂੰ ਰਾਸ ਨਾ ਆਵਣ ਰਾਤਾਂ

ਤ੍ਰਹਿ ਉਠਦਾ ਹਾਂ ਸੁੱਤਾ ਰਾਤੀਂ
ਜਦ ਰਿਸਦੇ ਜਖਮ ਵਿਖਾਵਣ ਰਾਤਾਂ

ਜਖਮਾਂ ਉਂਤੇ ਲੂਣ ਪਾਉਣ ਲਈ
ਕਿਉਂ ਮੈਨੂੰ ਹੀ ਤੜਫਾਵਣ ਰਾਤਾਂ

ਦਰ ਮੇਰੇ ‘ਤੇ ਪਾਉਣ ਕੀਰਨੇ
ਮੈਨੂੰ ਬਹੁਤ ਰੁਆਵਣ ਰਾਤਾਂ

ਆਪਣੇ ਜਲਦੇ ਜ਼ਖਮ ਭੁਲਾ ਕੇ
ਫਿਰ ਮੈਨੂੰ ਚੁੱਪ ਕਰਾਵਣ ਰਾਤਾਂ

ਆਪਣਿਆਂ ਨੂੰ ਆਪਣੇ ਸਾੜ ਕੇ
ਫਿਰ ਜਸ਼ਨਾ ਦੀਆਂ ਮਨਾਵਣ ਰਾਤਾਂ

ਇਹ ਘਰ ਹੁਣ ਤੇਰਾ ਨਹੀ
ਇੰਝ ਸੁਫਨੇ ਵਿੱਚ ਉਕਸਾਵਣ ਰਾਤਾਂ

ਭਾਵੇਂ ਇਹ ਮੇਰੀ ਨੀਂਦ ਚੁਰਾਵਣ
ਪਰ ਰਸਤਾ ਨਵਾਂ ਦਿਖਾਵਣ ਰਾਤਾਂ
 
Top