ਬਦਲਾਅ ਦੀ ਉਡੀਕ - ਰਾਜਵੰਤ ਕੌਰ ਘੋਲੀਆ

JUGGY D

BACK TO BASIC
ਬਦਲਾਅ ਦੀ ਉਡੀਕ - ਰਾਜਵੰਤ ਕੌਰ ਘੋਲੀਆ.

ਦਿਨ ਸਭ ਨੂੰ ਚੰਗਾ ਲਗਦਾ ਹੈ ਕਿਉਂ?
ਤੇ ਲੋਕ ਹਨੇਰੇ ਤੋਂ ਕਿਉਂ ਡਰਦੇ ਨੇ?
ਮੈਨੂੰ ਤਾਂ ਰੌਸ਼ਨੀ ਤੋਂ ਡਰ ਲੱਗਦਾ ਹੈ,
ਮੇਰੇ ਗਮ ਤਾਂ ਕਾਲੀਆਂ ਰਾਤਾਂ’ਚ ਹੀ ਪਲਦੇ ਨੇ।
ਮੰਜ਼ਿਲ ਵੱਲ ਨੂੰ ਜਾਂਦਾ-ਜਾਂਦਾ ਮੈਂ,
ਰਾਹਾਂ ਵਿੱਚ ਤੁਰਦਾ ਥੱਕ ਗਿਆ ਹਾਂ।
ਦੇਹ ਮੇਰੀ ਦਾ ਵੀ ਬੋਝਾ ਢੋਂਦੇ,
ਹੁਣ ਭਾਰ ਪੈਰ ਨਾ ਝੱਲਦੇ ਨੇ।
ਗੁਜਰੇ ਹੋਏ ਵੇਲੇ ਯਾਦ ਕਰ-ਕਰ,
ਤੂੰ ਕਿਉਂ ਝੱਲਿਆ ਪਛਤਾਉਂਦਾ ਏਂ,
ਜੋ ਬੀਤ ਗਏ ੳੋਹ ਮੁੜ ਨਹੀਂ ਆਉਣੇ,
ਉਹ ਸਮੇਂ ਨਾ ਹੁਣ ਸੰਗ ਰਲਦੇ ਨੇ।
 
Top