ਪਹਿਚਾਣ - ਬੇਅੰਤ ਸਿੰਘ ਗਿੱਲ ਮੋਗਾ

JUGGY D

BACK TO BASIC
ਪਹਿਚਾਣ - ਬੇਅੰਤ ਸਿੰਘ ਗਿੱਲ ਮੋਗਾ .

ਪਿਉ ਬਿਨਾਂ ਬਣਦੀ ਨਾ ਸੌਖੀ ਪਹਿਚਾਣ ਵਈ
ਦਰਾਂ ਵਿੱਚ ਖੜ੍ਹੇ ਨੂੰ ਕੋਈ ਕਰੇ ਨਾ ਸਲਾਮ ਵਈ

ਮਾਂ ਬਿਨਾਂ ਕੰਨਾਂ ਵਿੱਚ ਪੈਂਦੀਆਂ ਨੀ ਲੋਰੀਆਂ
ਮਮਤਾ ਪਿਆਰ ਦੀਆਂ ਹੋਣ ਵੀ ਨਾ ਚੋਰੀਆਂ

ਭਾਈਆਂ ਬਾਝੋ ਮੁੱਕ ਜਾਂਦੀ ਡੌਲਿਆਂ ਚੋਂ ਜਾਨ ਵਈ
ਕੱਲੇ ਨੰ ਆਉਂਦਾ ਇਹ ਖਾਣ ਨੂੰ ਜਹਾਨ ਵਈ

ਭੈਣਾਂ ਬਿਨਾਂ ਰਹਿਣ ਦਾ ਸਲੀਕਾ ਵੀ ਨਾ ਆਉਂਦਾ ਏ
ਨਾਲੇ ਬੰਦਾ ਹੋਰਾਂ ਦੀਆਂ ਇੱਜਤਾਂ ਤਕਾਉਂਦਾ ਏ

ਦਾਦਾ ਦਾਦੀ ਬਿਨਾਂ ਨਾ ਕੋਈ ਦੱਸਦਾ ਸਿਆਣੀ ਗੱਲ
ਭੁੱਲ ਜਾਣ ਬੀਤੀਆਂ ਕੋਈ ਦੱਸੇ ਨਾ ਪੁਰਾਣੀ ਗੱਲ

"ਗਿੱਲ" ਇੱਕੋ ਆਖੇ ਪਾਉਂਦਾ ਗੱਲ ਦਾ ਖਲਾਰਾ ਨੀ
ਸਾਂਝੇ ਪਰਿਵਾਰ ਬਿਨਾਂ ਜਿਊਣ ਦਾ ਨਜਾਰਾ ਨੀ
 

JUGGY D

BACK TO BASIC
laajawab,,

yaar ehna nu padh k apni asliyat da pta laggda hai,, ki mein tan kujh wi nhi...

tfs janaab

naa veer ida naa keh ... har insan apni thaa ate apni soch wich sahi nd bahut mahan hunda ... nale veer heere nu apni kimat da nahi pata hunda ... sanu pata veer tu heera hai jisne hale chamkna suru kita hai .. sama pake apni roshni naal bahut door tak chaanaan karegaa ...!!
 
Top