{ਸਵੇਰ ਦਾ ਹਾਲ ਜਦੋਂ ਬਰਸਾਤ ਹੋਈ ਸੀ}

ਅੱਜ ਓਦੇ ਨਾਲ ਮੁਲਾਕਾਤ ਹੋ ਗਈ,,
ਗਲਾਂ ਗਲਾਂ ਵਿਚ ਗਲਬਾਤ ਹੋ ਗਈ,,
ਲਗਦਾ ਏ ਰੱਬ ਅੱਜ ਬੜਾ ਖੁਸ਼ ਹੇਇਆ,,
ਏਸੇ ਲਈ ਤਾਂ ਅੱਜ ਬਰਸਾਤ ਹੋ ਗਈ,,
ਅੱਖਾਂ ਵਿਚ ਅੱਖਾਂ ਪਾਕੇ ਕੀਤੀਆਂ ਸੀ ਗਲਾਂ,,
ਪਤਾ ਈ ਨੀ ਲਗਾ ਕਦੋਂ ਰਾਤ ਹੋ ਗਈ,,
ਅੱਜ ਓਦੇ ਨਾਲ ਮੁਲਾਕਾਤ ਹੋ ਗਈ,,
ਗਲਾਂ ਗਲਾਂ ਵਿਚ ਗਲਬਾਤ ਹੋ ਗਈ,,
{ਰਾਤ ਦਾ ਹਾਲ}
ਫਿਰ ਓਦਿਆਂ ਖਿਆਲਾਂ ਵਿਚ ਗੈਰੀ ਖੋ ਗਿਆ,,
ਪਤਾ ਈ ਨੀ ਲਗਾ ਮੈਂ ਕਿਹੜੇ ਵਿਹਲੇ ਸੋਂ ਗਿਆ,,
ਫਿਰ ਮੇਰੀ ਜਾਨ ਮੇਰੇ ਸੁਪਨੇ ਚ ਆਈ,,
ਗਲਾਂ ਕਰਦੇ ਹੀ ਕਰਦੇ ਸਵੇਰਾ ਹੋ ਗਿਆ,,
 
ਦੋਸਤੋ ਅੱਜ ਮੀਂਹ ਪੈ ਰਿਹਾ ਸੀ,,ਤੇ ਮੈਂ ਮੀਂਹ ਦਾ ਅਨੰਦ ਲੈ ਰਿਹਾ ਸੀ ,, ਮੈਂਨੂੰ ਮੇਰੀ ਜਾਨ ਦੀ ਯਾਦ ਆ ਗਈ, ਤੇ ਏ ਸ਼ਾਇਰਾਨਾ ਆਮਦ ਹੋਈ ਤੇ ਮੈਂ ਲਿਖ ਦਿੱਤੀ,,ਧੰਨਵਾਦ ਜੀ ਸਾਰਿਆਂ ਦਾ, ਏਨਾ ਪਿਆਰ ਦੇਣ ਲਈ,,
 
Top