ਖੌਰੇ ਕੀ ਹੈ ਟੋਲਦੀ ਜਵਾਨੀ ਅੱਜ ਦੀ..!!

JUGGY D

BACK TO BASIC
ਨਸ਼ਿਆਂ ਨੂੰ ਫੋਲਦੀ ਜਵਾਨੀ ਅੱਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅੱਜ ਦੀ।
ਕੰਨਾ ਵਿੱਚ ਦੋਹਾਂ ਪਾਸੇ ਮੁੰਦ੍ਰਾ ਪਵਾਕੇ,
ਲਾਲ ਕਾਲੇ ਪੀਲੇ ਭੂਰੇ ਵਾਲ ਕਰਵਾਕੇ।
ਹੱਥਾਂ ਨਾਲ ਬੋਲਦੀ ਜਵਾਨੀ ਅੱਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅੱਜ ਦੀ।
ਅੱਜ ਦੀ ਜਵਾਨੀ ਨੂੰ ਤਾ ਫੈਸ਼ਨਾ ਨੇ ਪੱਟਿਆ,
ਸਿੰਘਾ ਨੇ ਵੀ ਦਾੜ੍ਹੀ ਨੂੰ ਸਟਾਈਲ ਨਾਲ ਕੱਟਿਆ,
ਸਿੱਖੀ ਨੂੰ ਹੈ ਰੋਲਦੀ ਜਵਾਨੀ ਅੱਜ ਦੀ,
ਖੋਰੇ ਕਿ ਹੈ ਟੋਲਦੀ ਜਵਾਨੀ ਅੱਜ ਦੀ।
ਪਗੜੀ ਦੇ ਭਾਰ ਖੁਣੋਂ ਵਾਲ ਹੀ ਕਟਾ ਲਏ,
ਵਾਲ ਕੀ ਕਟਾਏ, ਅੱਧੇ ਮੋਢਿਆਂ ਤੇ ਪਾ ਲਏ।
ਪੈਰਾਂ ਹੇਠ ਰੁਲਦੀ ਗਿਆਨੀ ਅਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅਜ ਦੀ।

ਸਾਊਥਹਾਲ ਬਰੌਡਵੇ ਨੂੰ ਭਾਗ ਬੜੇ ਲੱਗੇ ਨੇ,
ਹਰ ਥਾਂ ਤੇ ਖੁੱਲ੍ਹ ਗਏ ਦਾਰੂ ਵਾਲੇ ਅੱਡੇ ਨੇ।
ਸੜਕਾਂ ਤੇ ਡੋਲਦੀ ਜਵਾਨੀ ਅਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅਜ ਦੀ।

ਦੁੱਧ ਦੇ ਗਲਾਸ ਭੁੱਲੇ ਮੱਖਣਾ ਦੇ ਪੇੜੇ,
ਪੱਬਾਂ ਵਿੱਚ ਮਾਰਦੇ ਨੇ ਦਿਨ ਰਾਤ ਗੇੜੇ।
ਰਾਜ ਬੋਤਲਾਂ ਨੂੰ ਖੋਲ੍ਹਦੀ ਜਵਾਨੀ ਅਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅਜ ਦੀ।
ਖੋਰੇ ਕੀ ਹੈ ਟੋਲਦੀ ਜਵਾਨੀ ਅਜ ਦੀ।


ਰਾਜਵਿੰਦਰ ਕੌਰ (ਲੰਡਨ-ਯੂ.ਕੇ.)
 
Top