ਬਸਿ ਕਰ ਜੀ ! ਹੁਣ ਬਸਿ ਕਰਿ ਜੀ !!

JUGGY D

BACK TO BASIC
ਬਸਿ ਕਰ ਜੀ ! ਹੁਣ ਬਸਿ ਕਰਿ ਜੀ !!
ਕਾਈ ਗਲਿ ਅਸਾਂ ਨਾਲ ਹਸਿ ਕਰਿ ਜੀ !
ਤੂੰ ਮੁਇਆਂ ਨੂੰ ਮਾਰ ਨਾ ਮੁਕਦਾ ਸੈਂ,
ਫੜਿ ਖੁੱਦੋ ਵਾਂਗੂੰ ਕੁੱਟਦਾ ਸੈਂ,
ਗੱਲ ਕਰਦੇ ਸਾਂ, ਗਲਿ ਘੁਟਦਾ ਸੈਂ,
ਹੁਣ ਤੀਰ ਲਾਇਓ ਕਸ ਕਰਿ ਜੀ !
ਤੁਸੀਂ ਛਪਦੇ ਸੋ ਅਸਾਂ ਪਕੜੇ ਹੋ,
ਤੁਸੀਂ ਅਜੇ ਛਪਣ ਨੋ ਤਕੜੇ ਹੋ,
ਅਸਾਂ ਹਿਰਦੇ ਅੰਦਰ ਜਕੜੇ ਹੋ !
ਹੁਣ ਕਿਧਰ ਜਾਸੋ ਨਸਿ ਕਰਿ ਜੀ !
ਬੁੱਲੇ ਸ਼ਾਹ ਤੇਰੇ ਅਸੀਂ ਬਰਦੇ ਸਾਂ,
ਤੇਰਾ ਮੁਖ ਵੇਖਣ ਨੂੰ ਮਰਦੇ ਸਾਂ,
ਤੇਰੀਆਂ ਅਰ੍ਜਾਂ ਮਿਨਤਾਂ ਕਰਦੇ ਸਾਂ,
ਹੁਣ ਬੈਠ ਪਿੰਜਰ ਵਿਚ ਧੱਸ ਕਰਿ ਜੀ !!
 
Top