ਜਦ ਵੀ ਮੈਂ ਸ਼ੀਸ਼ੇ ਵਿਚ ਵੇਖਾਂ ,

ਜਦ ਵੀ ਮੈਂ ਸ਼ੀਸ਼ੇ ਵਿਚ ਵੇਖਾਂ ,
ਮੈਨੂੰ ਆਪਣਾ ਹੀ ਅਕਸ ਝੂਠਾ ਲਗਦੈ |

ਰੋਗ ਉਮਰਾਂ ਦਾ ਭੈੜਾ ਜੋ ਲਾ ਗਿਐ,
ਅੱਜ ਮੈਨੂੰ ਉਹ ਸ਼ਖਸ ਝੂਠਾ ਲਗਦੈ |

ਪੱਤਰ ਤੇ ਲਿਖੇ ਅੱਖਰ ਲਾਲ ਤੋ ਕਾਲੇ ਹੋ ਗਏ ,
ਸੂਲੀ ਚੜਿਆ ਹਰ ਕਤਰਾ ਰਕਤ ਝੂਠਾ ਲਗਦੈ |

ਸੁਫਨਿਆਂ ਦੇ ਸਜਾਏ ਮਹਿਲ ਵੀ ਰੇਤਾ ਹੋ ਗਏ,
ਉਸ ਸੰਗ ਬੀਤਿਆ ਅਜ ਉਹ ਵਕਤ ਝੂਠਾ ਲਗਦੈ |

ਯਾਦਾਂ ਦੀਆਂ ਲਾਸ਼ਾਂ ਦਾ ਬਾਲਾਂ ਮੈਂ ਸਿਵਾ,
ਨਿਤ ਦਾ ਬਲਦਾ ਸ਼ਮਸ਼ਾਨ ਕਮਬਖਤ ਝੂਠਾ ਲਗਦੈ |

ਜਦ ਵੀ ਮੈਂ ਸ਼ੀਸ਼ੇ ਵਿਚ ਵੇਖਾਂ ,
ਹੁਣ ਮੈਨੂੰ ਆਪਣਾ ਹੀ ਅਕਸ ਝੂਠਾ ਲਗਦੈ |


ਮਨਦੀਪ ਸੋਹਲ ||
 
Top