ਹਸੀਨਾਂ ਦੇ ਬਹੁਤੇ ਵਾਦੇ ਸਵੇਰੇ - ਸ਼ਾਮ ਹੁੰਦੇ ਨੇ,

ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,
ਜੋ ਲੋ਼ਗ ਦਰ-ਬਦਰ ਭਟਕਣ ਸਦਾ ਨਾਕਾਮ ਹੁੰਦੇ ਨੇ,
ਮੇਰਾ ਦਿਲ ਤੋੜ ਕੇ ਜ਼ਾਲਮ ਤੂੰ ਸੁਖ ਦੀ ਨੀਂਦ ਨਹੀਂ ਸੌਣਾ,
ਅਜੇਹੇ ਦਿਲ - ਬੇਦਰਦੇ ਭਲਾ ਕਦ ਆਮ ਹੁੰਦੇ ਨੇ,
ਹਜ਼ਾਰਾ ਚੋਂ ਕੋਈ ਸਿਦਕਣ ਨਿਭਾਉਂਦੀ ਹੈ ਕੌਲ ਆਪਣਾ,
ਹਸੀਨਾਂ ਦੇ ਬਹੁਤੇ ਵਾਦੇ ਸਵੇਰੇ - ਸ਼ਾਮ ਹੁੰਦੇ ਨੇ,
ਤੁਸੀਂ ਖੁਦ ਆਪ ਤੜਪੋਗੇ ਅਗਰ ਤੜਪਾਉਗੇ ਮੈਨੂੰ,
ਬੁਰੇ ਕੰਮਾਂ ਦੇ ਸੁਣਦੇ ਹਾਂ ਬੁਰੇ ਅੰਜਾਮ ਹੁੰਦੇ ਨੇ,

repeat with few changes

by: jass_cancerian
 
Top