UNP

ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

Go Back   UNP > Poetry > Punjabi Poetry

UNP Register

 

 
Old 21-Mar-2011
Yaar Punjabi
 
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

ਇਥੇ ਇਕ ਦੂਜੇ ਨੂੰ ਹਰ ਕੋਈ ਕਰੇ ਇਸਤੇਮਾਲ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,
ਇਕ ਦੇ ਘਰ ਵਿੱਚ ਕਾਲ
ਦੂਜੇ ਤੋ ਨਾ ਹੋਣ ਨੋਟ ਸੰਭਾਲ
ਅਮੀਰੀ ਗਰੀਬੀ ਚ ਪਾੜਾ ਵੱਧਦਾ ਜਾਦਾ ਹਰ ਸਾਲ
ਰਾਜਿਆ ਵਰਗੀ ਕਿਸੇ ਦੀ ਚਾਲ
ਕੱਖਾ ਤੇ ਸੋਹ ਕੇ ਕਈ ਕੱਢ ਦੇਣ ਸਿਆਲ
ਹੁਣ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

ਪੈਸਾ ਹੀ ਦੁਨੀਆਦਾਰੀ"ਲਿਆ ਵਹਿਮ ਪਾਲ
ਇਥੇ ਸਭ ਨੂੰ ਆਪਣੀ ਪੈ ਗਈ ਕੋਈ ਨੀ ਕਿਸੇ ਨਾਲ
ਇਥੇ ਭਾਈ ਭਾਈ ਨੂੰ ਕਰੇ ਕੰਗਾਲ
ਮਾਪੇ ਵੀ ਘਰੋ ਨਿਕਲਦੇ ਵੇਖੇ ਕੋਣ ਕਰੇ ਇਹਨਾ ਦੇ ਖਿਆਲ
ਪਛਾਨਣੇ ਯਾਰ ਤੇ ਗੱਦਾਰ ਅੋਖੇ ਚਿਹਰੇ ਤੇ ਨਕਾਬ ਦੀ ਢਾਲ
ਹੁਣ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

ਬੜੇ ਹੋਏ ਸੋਹਣੇ ਚਿਹਰੇ ਪਰ ਸੋਹਣੀ ਹੋਈ ਨਾ ਬੋਲ ਚਾਲ
ਬਾਪ ਨੂੰ ਪੁੱਤ ਕੱਢਦਾ ਸੁਣਿਆ ਮੈ ਗਾਲ
ਕਲਯੁੱਗ ਨੇ ਸੁੱਟ ਰੱਖਿਆ ਜਾਲ
ਰੱਬਾ , ਦੋਲਤ ਸੋਹਰਤ ਰੱਬ ਹੈ ਸਾਡਾ ਫਿਲਹਾਲ
ਤੇਰੇ ਤੇ ਖੜੇ ਕਰਦੇ ਸਵਾਲ ,ਵੇਖ ਦੁਨੀਆ ਦੀ ਮਜਾਲ
ਹੁਣ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

ਇਥੇ ਖਾ ਕੇ ਮਾਲਿਕ ਦਾ ਨੋਕਰ ਕਰਨ ਹਲਾਲ
ਕੋਣ ਆਪਣਾ ਕੋਣ ਪਰਾਇਆ ਰੱਬਾ ਕਿੰਨੇ ਸਵਾਲ
ਰਾਹ ਦਿਖਾਉਣ ਵਾਲੇ ਧਰਮਾ ਨੇ ਚੱਲੀ ਪੁੱਠੀ ਚਾਲ
ਕਿੰਨੀ ਵਾਰ ਇਹਨੇ ਦੰਗਿਆ ਦੀ ਅੱਗ ਦਿੱਤੀ ਬਾਲ
ਮਨਦੀਪ ਖੂਨ ਪਾਣੀ ਨਾ ਹੋ ਜਾਵੇ
ਰੱਬਾ ਰੱਖੀ ਇਹਦਾ ਰੰਗ ਲਾਲ
ਹੁਣ
ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

 
Old 21-Mar-2011
PENDU
 
Re: ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

nice........

 
Old 23-Mar-2011
Saini Sa'aB
 
Re: ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

nice one

 
Old 23-Mar-2011
Ravivir
 
Re: ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

ਬੰਦੇ ਦੇ ਹਕੀਕਤ ਪੈਸਾ ਹੈ,ਪੈਸੇ ਦੀ ਹਕੀਕਤ ਕੁਝ ਵੀ ਨਹੀਂ !
ਜੀ ਕਰਦਾ ਹੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ

 
Old 23-Mar-2011
jaswindersinghbaidwan
 
Re: ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

bahut khoob

 
Old 27-Mar-2011
Yaar Punjabi
 
Re: ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

thanks ji

 
Old 27-Mar-2011
[MarJana]
 
Re: ਰੱਬਾ ਕੀ ਦੱਸਾ ਤੈਨੂੰ ਤੇਰੀ ਦੁਨੀਆ ਦੇ ਹਾਲ,

niceeeeee

Post New Thread  Reply

« YAAD: jeoun da sahaara | ਸੌਗਾਤ ਵਿਚ ਮਿਲਣਗੇ ਹੁਣ ਹੋਰ ਜ਼ਖਮ ਕਿੰਨੇ, »
X
Quick Register
User Name:
Email:
Human Verification


UNP