ਜ਼ਿੰਦਗੀ ਮੋਤ ਭੁਲਾਉਦੀ ਰਹੀ ਹੈ..!!

JUGGY D

BACK TO BASIC
ਜ਼ਿੰਦਗੀ ਮੋਤ ਭੁਲਾਉਦੀ ਰਹੀ ਹੈ
ਮੋਤ ਤਾਂ ਸਾਥ ਨਿਭਾਉਂਦੀ ਰਹੀ ਹੈ
ਹਰ ਜੋਬਨ ਦੇ ਦੋਰ ਦੇ ਵੇਲੇ,
ਦੂਰੋਂ ਹੀ ਮੁਸਕਰਾਉਂਦੀ ਰਹੀ ਹੈ|
ਮਾਯੂਸ ਜ਼ਿੰਦਗੀ ਜਦ ਵੀ ਟੁੱਟਦੀ,
ਮੋਤ ਹੀ ਸੀਨੇ ਲਾਉਦੀ ਰਹੀ ਹੈ|
ਕਰਮ ਕ੍ਮਾਉਦਾ ਜਦ ਕੋਈ ਮੋਇਆ,
ਜੱਗ ਤੇ ਨਾਂ ਚ੍ਮ੍ਕਾਉਂਦੀ ਰਹੀ ਹੈ|
ਕਿਰਿਆ ਕਰਮ ਬਿਨਾਂ ਜੋ ਮੋਇਆ,
ਮੋਤ ਹੀ ਮਿੱਟੀ ਪਾਉਦੀ ਰਹੀ ਹੈ|
ਨੈਣ ਪ੍ਰਾਣ ਜਦ ਛੱਡ ਜਾਂਦੇ,
ਮੋਤ ਹੀ ਕੋਲ ਬੁਲਾਉਦੀ ਰਹੀ ਹੈ|
ਮਨ ਸਦਾ ਰੱਬ ਭੁਲਾਇਆ,
ਮੋਤ ਤਾਂ ਯਾਦ ਕਰਾਉਦੀ ਰਹੀ ਹੈ|

(unknown)
 
Top